ਧੁੰਦ ਦੀ ਚਾਦਰ ‘ਚ 95 ਕਰੋੜ ਦੀ ਹੈਰੋਇਨ ਪਹੁੰਚੀ ਪੰਜਾਬ

34 Hiroene
ਗੁਰਦਾਸਪੁਰ(Sting Operation)- ਭਾਰਤ-ਪਾਕਿਸਤਾਨ ਸਰਹੱਦ ‘ਤੇ ਗੁਰਦਾਸਪੁਰ ਸੈਕਟਰ ਦੀ ਆਦੀਆ ਬਾਰਡਰ ਪੋਸਟ ‘ਤੇ ਬੀ.ਐਸ.ਐਫ. ਨੇ 19 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਨਸ਼ੇ ਦੀ ਇਸ ਖੇਪ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਤਕਰੀਬਨ 95 ਕਰੋੜ ਦੱਸੀ ਜਾ ਰਹੀ ਹੈ। ਤਸਕਰ ਇਹ ਕਾਰਾ ਧੁੰਦ ਦਾ ਲਾਹਾ ਲੈ ਕੇ ਕਰ ਰਹੇ ਸੀ।
ਸੀਮਾ ਸੁਰੱਖਿਆ ਬਲ ਦੀ 170 ਬਟਾਲੀਅਨ ਦੇ ਕਮਾਂਡੈਂਟ ਪੀ.ਜੇ.ਐਸ. ਨਾਗਰਾ ਨੇ ਦੱਸਿਆ ਕਿ ਬੀ.ਓ.ਪੀ. ਪਿੱਲਰ ਨੰਬਰ 22/12 ਕੋਲ ਹਲਚਲ ਵੇਖੀ। ਸਵੇਰੇ ਤਕਰੀਨ ਪੌਣੇ ਅੱਠ ਵਜੇ ਜਦੋਂ ਬੀ.ਐਸ.ਐਫ. ਦੇ ਜਵਾਨਾਂ ਨੇ ਉੱਥੇ ਮੌਜੂਦ ਵਿਅਕਤੀ ਨੂੰ ਲਲਕਾਰਿਆ ਤਾਂ ਉਹ ਧੁੰਦ ਦਾ ਫਾਇਦਾ ਚੁੱਕ ਕੇ ਭੱਜ ਗਿਆ।
ਇਸ ਮਗਰੋਂ ਜਵਾਨਾਂ ਨੇ ਉੱਥੇ ਛਾਣਬੀਣ ਕੀਤੀ ਤਾਂ 19 ਪੈਕੇਟ ਹੈਰੋਇਨ ਤੇ ਇੱਕ ਪਿਸਟਲ ਬਰਾਮਦ ਕੀਤੀ। ਇਹ ਸਾਰਾ ਕੁਝ ਇੱਕ ਪਾਈਪ ਵਿੱਚੋਂ ਕਾਬੂ ਕੀਤਾ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com