ਨਵੇਂ ਸਾਲ ‘ਤੇ ਬਰੇਕ ਲੱਗਣ ਦੇ ਬਾਵਜੂਦ WhatsApp ਨੇ ਤੋੜਿਆ ਰਿਕਾਰਡ

23 WHATSAPP
ਨਵੀਂ ਦਿੱਲੀ(Sting Operation)- WhatsApp ਦੇ ਭਾਰਤੀ ਯੂਜਰਜ਼ ਨੇ ਨਵੇਂ ਸਾਲ ਦੇ ਰਿਕਾਰਡ 20 ਅਰਬ ਮੈਸੇਜ਼ ਭੇਜੇ ਫੇਸਬੁੱਕ ਓਨਡ ਮੈਸੇਜਿੰਗ ਕੰਪਨੀ ਨੇ ਖੁਦ ਇਹ ਜਾਣਕਾਰੀ ਦਿੱਤੀ। ਇਹ ਮੈਸੇਜ 31 ਦਸੰਬਰ ਨੂੰ ਸਵੇਰੇ 12 ਵਜੇ ਤੋਂ ਰਾਤ 11.59 ਵਜੇ ਤੱਕ ਭੇਜੇ ਗਏ।
WhatsApp ਨੇ ਇੱਕ ਬਿਆਨ ਵਿੱਚ ਕਿਹਾ ਕਿ 31 ਦਸੰਬਰ WhatsApp ਲਈ ਸਭ ਤੋਂ ਵਧੇਰੇ ਮੈਸੇਜ ਭੇਜੇ ਜਾਣ ਵਾਲਾ ਦਿਨ ਸੀ। ਪਿਛਲੇ ਸਾਲ ਕੰਪਨੀ ਨੇ ਕਈ ਨਵੇਂ ਫੀਚਰਜ਼ ਸ਼ੁਰੂ ਕੀਤੇ ਸਨ ਜਿਸ ਨਾਲ ਮੈਸੇਜ ਹੋਰ ਵੀ ਮਜ਼ੇਦਾਰ ਹੋ ਸਕਣ।
ਪਿਛਲੇ ਸਾਲ 31 ਦਸੰਬਰ ਨੂੰ ਭਾਰਤੀ ਯੂਜ਼ਰਸ ਨੇ ਕੁੱਲ 14 ਅਰਬ ਮੈਸੇਜ ਭੇਜੇ ਸਨ। WhatsApp ਦੇ ਭਾਰਤ ਵਿੱਚ ਵਰਤਮਾਨ 20 ਅਰਬ ਮੰਥਲੀ ਐਕਟਿਵ ਯੂਜ਼ਰਸ ਹਨ। ਉੱਥੇ ਹੀ ਦੁਨੀਆ ਭਰ ਵਿੱਚ WhatsApp ਰਾਹੀਂ ਨਵੇਂ ਸਾਲ ਮੌਕੇ ਕੁੱਲ 75 ਅਰਬ ਮੈਸੇਜ ਭੇਜੇ ਗਏ ਜੋ ਇੱਕ ਨਵਾਂ ਰਿਕਾਰਡ ਹੈ। ਇਨ੍ਹਾਂ 75 ਅਰਬ ਮੈਸੇਜਾਂ ਵਿੱਚ 13 ਅਰਬ ਤਸਵੀਰਾਂ ਤੇ 5 ਅਰਬ ਵੀਡੀਓ ਵੀ ਸ਼ਾਮਲ ਹਨ।
ਮੈਸੇਜਿੰਗ ਪਲੇਟਫਾਰਮ ਤੇ ਮੈਸੇਜ ਦਾ ਇਹ ਅੰਕੜਾ ਨਵੇਂ ਸਾਲ ਦੀ ਅੱਧੀ ਰਾਤ ਨੂੰ WhatsApp ਦੇ ਦੋ ਘੰਟੇ ਡਾਊਨ ਰਹਿਣ ਦੇ ਬਾਵਜੂਦ ਦਰਜ ਕੀਤਾ ਗਿਆ।

About Sting Operation

Leave a Reply

Your email address will not be published. Required fields are marked *

*

themekiller.com