ਪਾਕਿਸਤਾਨ ਨੇ ਰਿਹਾਅ ਕੀਤੇ 147 ਭਾਰਤੀ ਮਛੇਰੇ

47 fishermen
ਅਟਾਰੀ(Sting Operation)- ਪਾਕਿਸਤਾਨ ਨੇ ਰਿਹਾਅ ਕੀਤੇ 147 ਭਾਰਤੀ ਮਛੇਰੇ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਵਤਨ ਪਰਤਣਗੇ। ਕਰਾਚੀ ਦੀ ਲਾਂਡੀ ਜੇਲ੍ਹ ਤੋਂ ਰਿਹਾਅ ਹੋਏ ਇਨ੍ਹਾਂ ਭਾਰਤੀ ਮਛੇਰਿਆਂ ਨੂੰ ਅਟਾਰੀ ਵਾਹਗੀ ਸਰਹੱਦ ‘ਤੇ ਝੰਡਾ ਉਤਾਰਨ ਦੀ ਰਸਮ ਦੌਰਾਨ ਪਾਕਿਸਤਾਨੀ ਰੇਂਜਰਾਂ ਵੱਲੋਂ ਬੀਐੱਸਐੱਫ ਦੇ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇਗਾ।
ਗੁਜਰਾਤ ਦੇ ਸਮੁੰਦਰ ਵਿਚ ਮੱਛੀਆਂ ਫੜਦੇ ਸਮੇਂ ਇਹ ਭੁਲੇਖੇ ਨਾਲ ਪਾਕਿਸਤਾਨੀ ਜਲ ਖੇਤਰ ਅੰਦਰ ਦਾਖ਼ਲ ਹੋਣ ‘ਤੇ ਫੜੇ ਗਏ ਸਨ ਤੇ 6 ਤੋਂ 16 ਮਹੀਨਿਆਂ ਦੀ ਸਜ਼ਾ ਕੱਟਣ ਪਿੱਛੋਂ ਰਿਹਾਅ ਹੋ ਕੇ ਵਤਨ ਪਰਤ ਰਹੇ ਹਨ।
ਭਾਰਤ ਪਾਕ ਪੀਸ ਫੋਰਮ ਮੁੰਬਈ ਤੇ ਈਦੀ ਫਾਊਂਡੇਸ਼ਨ ਕਰਾਚੀ ਵੱਲੋਂ ਸਾਂਝੇ ਤੌਰ ‘ਤੇ ਕੀਤੇ ਜਾ ਰਹੇ ਯਤਨਾਂ ਸਦਕਾ ਇਨ੍ਹਾਂ ਭਾਰਤੀ ਮਛੇਰਿਆਂ ਦੀ ਰਿਹਾਈ ਸੰਭਵ ਹੋਈ ਹੈ। ਇਸੇ ਤਹਿਤ ਹੀ ਇਸ ਸੰਸਥਾ ਵੱਲੋਂ 10 ਦਿਨਾਂ ‘ਚ ਦੂਸਰੀ ਵਾਰ 147 ਮਛੇਰੇ ਰਿਹਾਅ ਕੀਤੇ ਜਾ ਰਹੇ ਹਨ।

About Sting Operation

Leave a Reply

Your email address will not be published. Required fields are marked *

*

themekiller.com