ਪੰਜਾਬ ਦੇ ਇਹ ਸ਼ਹਿਰ ਸਭ ਤੋਂ ਠੰਢਾ, 0.7 ਡਿਗਰੀ ਸੈਲਸੀਅਸ ਤਾਪਮਾਨ

Cold wave in New Delhi on Monday. EXPRESS PHOTO BY PRAVEEN KHANNA 18 01 2016.
ਨਵੀਂ ਦਿੱਲੀ (Pargat Singh Sadiora)- 0.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਆਦਮਪੁਰ ਪੰਜਾਬ ‘ਚ ਸਭ ਤੋਂ ਠੰਢਾ ਰਿਹਾ। ਪੰਜਾਬ ਦੇ ਦੂਜੇ ਸ਼ਹਿਰਾਂ ‘ਚ ਤਾਪਮਾਨ ਦੋ ਡਿਗਰੀ ਤੋਂ ਪੰਜ ਡਿਗਰੀ ਸੈਲਸੀਅਸ ਦਰਮਿਆਨ ਰਿਹਾ। ਵੱਖ-ਵੱਖ ਸ਼ਹਿਰਾਂ ‘ਚ ਸੰਘਣੀ ਧੁੰਦ ਕਾਰਨ ਸੜਕੀ ਤੇ ਰੇਲ ਆਵਾਜਾਈ ‘ਚ ਵਿਘਨ ਪਿਆ।
ਹਰਿਆਣਾ ਪਿਛਲੇ ਇਕ ਹਫ਼ਤੇ ਤੋਂ ਸੀਤ ਲਹਿਰ ਦੀ ਮਾਰ ਹੇਠ ਹੈ। ਸਾਰੇ ਸਕੂਲਾਂ ਦੀਆਂ ਸਰਦ ਰੁੱਤ ਦੀਆਂ ਛੁੱਟੀਆਂ 14 ਜਨਵਰੀ ਤਕ ਵਧਾ ਦਿੱਤੀਆਂ ਗਈਆਂ ਹਨ। ਵੱਖ-ਵੱਖ ਸ਼ਹਿਰਾਂ ‘ਚ ਤਾਪਮਾਨ 2 ਤੋਂ 6 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ‘ਚ ਰਾਤ ਦਾ ਤਾਪਮਾਨ 5.8 ਡਿਗਰੀ ਸੈਲਸੀਅਸ ਰਿਹਾ। ਰਾਜਸਥਾਨ ਦੇ ਚੁਰੂ ‘ਚ ਤਾਪਮਾਨ ਇਕ ਡਿਗਰੀ ਸੈਲਸੀਅਸ ਜਦਕਿ ਮਾਊਂਟ ਆਬੂ ਤੇ ਸੀਕਰ ‘ਚ ਤਾਪਮਾਨ ਦੋ ਡਿਗਰੀ ਸੈਲਸੀਅਸ ਰਿਹਾ।
ਦਿੱਲੀ ਵਿਚ ਸੰਘਣੀ ਧੁੰਦ ਕਾਰਨ ਸੜਕੀ ਤੇ ਰੇਲ ਆਵਾਜਾਈ ‘ਤੇ ਅਸਰ ਪਿਆ। ਲਗਪਗ 50 ਗੱਡੀਆਂ ਦੇਰੀ ਨਾਲ ਚੱਲ ਰਹੀਆਂ ਸਨ ਜਦਕਿ 16 ਗੱਡੀਆਂ ਦਾ ਟਾਈਮ ਤਬਦੀਲ ਕਰ ਕੇ ਉਨ੍ਹਾਂ ਨੂੰ ਚਲਾਇਆ ਗਿਆ। ਸ਼ਾਮ 6 ਵਜੇ ਤਕ 39 ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ।

About Sting Operation

Leave a Reply

Your email address will not be published. Required fields are marked *

*

themekiller.com