ਬੱਚਨ ਪਰਿਵਾਰ ਦੀ ਨੂੰਹ ਨੇ ਬਾਂਦਰਾ ‘ਚ ਖਰੀਦਿਆਂ 21 ਕਰੋੜ ਦਾ ਅਪਾਰਟਮੈਂਟ

68 aish
ਨਵੀਂ ਦਿੱਲੀ(Sting Operation)- ਬਾਲੀਵੁੱਡ ਦੇ ਰਾਇਲ ਕੱਪਲ ਆਖੇ ਜਾਣ ਵਾਲੇ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਨੇ ਬਾਂਦਰਾ ਦੇ ਕੁਰਲਾ ਕੰਪਲੈਕਸ ‘ਚ ਆਲੀਸ਼ਾਨ ਲਗਜਰੀ ਅਪਾਰਟਮੈਂਟ ਖਰੀਦਿਆ ਹੈ। 5,500 ਵਰਗ ਫੁੱਟ ‘ਚ ਫੈਲੇ ਇਸ ਲਗਜ਼ਰੀ ਅਪਾਰਟਮੈਂਟ ਦੀ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੇਖਣ ਨੂੰ ਇਹ ਲਗਜ਼ਰੀ ਅਪਾਰਟਮੈਂਟ ਕਾਫੀ ਸ਼ਾਨਦਾਰ ਦਿਖਾਈ ਦੇ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਪਾਰਟਮੈਂਟ ਨੂੰ ਐਸ਼ਵਰਿਆ ਅਤੇ ਅਭਿਸ਼ੇਕ ਨੇ ਸਾਲ 2015 ‘ਚ ਖਰੀਦਿਆ ਸੀ। ਖਾਸ ਗੱਲ ਹੈ ਕਿ ਜਿਹੜੇ ਕੰਪਲੈਕਸ ‘ਚ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਨੇ ਇਹ ਫਲੈਟ ਖਰੀਦਿਆ ਹੈ, ਉਸੇ ਕੰਪਲੈਕਸ ‘ਚ ਸੋਨਮ ਕਪੂਰ ਨੇ ਵੀ 7,000 ਵਰਗ ਫੁੱਟ ਦਾ ਅਪਾਰਟਮੈਂਟ ਖਰੀਦਿਆ ਹੈ।
ਐਸ਼ਵਰਿਆ ਅਤੇ ਅਭਿਸ਼ੇਕ ਨੇ ਆਪਣੇ ਇਸ ਆਲੀਸ਼ਾਨ ਅਪਾਰਟਮੈਂਟ ਲਈ 38,000 ਰੁਪਏ ਪ੍ਰਤੀ ਸਕਵਾਇਰ ਫੀਟ ਅਦਾ ਕੀਤੇ ਹਨ।
ਇਨੀਂ ਦਿਨੀਂ ਐਸ਼ਵਰਿਆ ਰਾਏ ਰਾਜਕੁਮਾਰ ਰਾਓ ਅਤੇ ਅਨਿਲ ਕਪੂਰ ਦੇ ਨਾਲ ‘ਫੰਨੇ ਖਾਂ’ ‘ਚ ਰੁੱਝੀ ਹੋਈ ਹੈ। ਐਸ਼ਵਰਿਆ ਨੇ ਇਕ ਫਿਲਮ ਲਈ 10 ਕਰੋੜ ਰੁਪਏ ਦੀ ਫੀਸ ਮੰਗੀ ਹੈ।
ਇਹ 1967 ‘ਚ ਰਿਲੀਜ਼ ਹੋਈ ਫਿਲਮ ‘ਰਾਤ ਔਰ ਦਿਨ’ ਦਾ ਰੀਮੇਕ ਹੈ। ਨਰਗਿਸ ਦੱਤ ਦਾ ਰੋਲ ਐਸ਼ਵਰਿਆ ਰਾਏ ਨੂੰ ਆਫਰ ਕੀਤਾ ਗਿਆ ਹੈ।ਖਬਰਾਂ ਅਨੁਸਾਰ ਨਿਰਮਾਤਾਵਾਂ ਨੇ ਐਸ਼ਵਰਿਆ ਦੀ ਡਿਮਾਂਡ ਮਨ ਵੀ ਲਈ ਹੈ।

About Sting Operation

Leave a Reply

Your email address will not be published. Required fields are marked *

*

themekiller.com