ਰਿਟਜ਼ ਗਰੋਹ ‘ਤੇ ਪੁਲਿਸ ਦਾ ਪੰਜਾ

50 arrest
ਚੰਡੀਗੜ੍ਹ(Sting Operation)- ਕ੍ਰਾਈਮ ਬ੍ਰਾਂਚ ਨੇ ਰਿਟਜ਼ ਕਾਰ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਂਬਾਲਾ ਪਿੰਡ ਵਿੱਚ 10 ਦਸੰਬਰ ਨੂੰ ਤਿੰਨ ਨੌਜਵਾਨਾਂ ਨੇ ਰਿਟਜ਼ ਕਾਰ ਖੋਹੀ ਸੀ। ਉਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੇ ਸ਼ਹਿਰ ਵਿੱਚ ਕਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤ।
ਚੰਡੀਗੜ੍ਹ ਪੁਲਿਸ ਨੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰੀ ਦੌਰਾਨ ਰਿਟਜ਼ ਕਾਰ ਵੀ ਬਰਾਮਦ ਕਰ ਲਈ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਪੰਜਾਬ ਦੇ ਗੈਂਗਸਟਰਾਂ ਨਾਲ ਸਬੰਧ ਰੱਖਦੇ ਹਨ। ਮੁਲਜ਼ਮ ਰਸਤਾ ਪੁੱਛਣ ਦੇ ਬਹਾਨੇ ਕਾਰ ਰੋਕਦੇ ਸੀ। ਫਿਰ ਰਾਹਗੀਰ ਨੂੰ ਜ਼ਬਰਦਸਤੀ ਗੱਡੀ ਦੇ ਅੰਦਰ ਖਿੱਚ ਲੈਂਦੇ ਸੀ।
ਸੜਕ ‘ਤੇ ਜਾਂਦੇ ਲੋਕਾਂ ਨਾਲ ਕੁੱਟਮਾਰ ਕਰਕੇ ਪੈਸੇ ਖੋਹ ਲੈਣੇ ਇਨ੍ਹਾਂ ਲਈ ਆਮ ਹੋ ਗਿਆ ਸੀ। ਸੂਤਰਾਂ ਮੁਤਾਬਕ ਇਹ ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇ ਕੇ ਚੰਡੀਗੜ੍ਹ ਪੁਲਿਸ ਤੋਂ ਬਚਣ ਲਈ ਪੰਜਾਬ ਪਰਤ ਜਾਂਦੇ ਸੀ। ਅੱਜ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਤੇ ਰਿਮਾਂਡ ਦੀ ਮੰਗ ਕਰੇਗੀ।

About Sting Operation

Leave a Reply

Your email address will not be published. Required fields are marked *

*

themekiller.com