ਵਿਜੇ ਮਾਲਿਆ ਨਹੀਂ ਆਵੇਗਾ ਭਾਰਤ, CBI ਦੀ ਲਾਪਰਵਾਹੀ ਉਜਾਗਰ

39 vijay-mallya
ਨਵੀਂ ਦਿੱਲੀ(Sting Operation)- ਭਾਰਤੀ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਦੱਬ ਕੇ ਭੱਜੇ ਵਿਜੇ ਮਾਲਿਆ ਨੂੰ ਦੇਸ਼ ਵਾਪਸ ਲਿਆਉਣਾ ਹੁਣ ਬੇਹੱਦ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ, ਕੇਂਦਰੀ ਜਾਂਚ ਬਿਊਰੋ ਦੀ ਲਾਪਰਵਾਹੀ ਨੇ ਮਾਲਿਆ ਖ਼ਿਲਾਫ਼ ਚੱਲ ਰਹੇ ਕੇਸ ਨੂੰ ਕਮਜ਼ੋਰ ਕੀਤਾ ਹੈ।
ਵਿਜੇ ਮਾਲਿਆ ਖ਼ਿਲਾਫ਼ ਜਿਨ੍ਹਾਂ ਗਵਾਹਾਂ ਦੇ ਬਿਆਨ ਕੋਰਟ ਸਾਹਮਣੇ ਪੇਸ਼ ਕੀਤੇ ਗਏ ਹਨ ਉਨ੍ਹਾਂ ਵਿੱਚ ਕਈ ਗੜਬੜੀਆਂ ਹਨ। ਸਰਕਾਰੀ ਦਸਤਾਵੇਜ਼ਾਂ ਮੁਤਾਬਕ 12 ਗਵਾਹਾਂ ਦੇ ਬਿਆਨ 100 ਫ਼ੀ ਸਦੀ ਮਿਲਦੇ-ਜੁਲਦੇ ਹਨ। ਲੰਦਨ ਕੋਰਟ ਨੇ ਦਾਅਵਾ ਕੀਤਾ ਹੈ ਕਿ ਇਹ ਬਿਆਨ ਅਜਿਹੇ ਹਨ ਜਿਨ੍ਹਾਂ ਦੇ ਸਾਰੇ ਅੱਖਰ ਆਪਸ ਵਿੱਚ ਮਿਲ ਰਹੇ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਹਰ ਗਵਾਹ ਇੱਕੋ ਜਿਹੀ ਗੱਲ ਆਖੇ ਅਤੇ ਇੱਕੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰੇ। ਇਸ ਤੋਂ ਇਲਾਵਾ ਵੀ ਬਿਆਨਾਂ ਵਿੱਚ ਗੜਬੜੀ ਹੈ। ਇਹ ਵੀ ਨਹੀਂ ਦੱਸਿਆ ਗਿਆ ਕਿ ਬਿਆਨ ਕਿਸ ਭਾਸ਼ਾ ਵਿੱਚ ਹੈ। ਇਨ੍ਹਾਂ ‘ਤੇ ਕਿਸੇ ਦੇ ਦਸਤਖ਼ਤ ਵੀ ਨਹੀਂ ਹਨ।
ਸੂਤਰਾਂ ਮੁਤਾਬਕ ਇਹ ਬਿਆਨ ਧਾਰਾ 161 ਤਹਿਤ ਮਤਲਬ ਪੁਲਿਸ ਸਾਹਮਣੇ ਦਿੱਤੇ ਗਏ ਹਨ। ਭਾਰਤੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਧਾਰਾ 161 ਤਹਿਤ ਲਏ ਗਏ ਬਿਆਨ ਕੋਰਟ ਵਿੱਚ ਸਬੂਤ ਦੇ ਤੌਰ ‘ਤੇ ਪੇਸ਼ ਨਹੀਂ ਕੀਤੇ ਜਾ ਸਕਦੇ। ਅਜਮਨ ਫਰਾਂਸਿਸ ਨਾਂ ਦੇ ਇੱਕ ਗਵਾਹ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਫਰਾਂਸਿਸ ਨੇ ਮਾਲਿਆ ਦੀ ਕੰਪਨੀ ਦਾ ਵੈਲੂਏਸ਼ਨ ਨਹੀਂ ਕੀਤਾ ਫਿਰ ਉਸ ਦੀ ਰਿਪੋਰਟ ਅਤੇ ਗਵਾਹੀ ਨੂੰ ਕਿਉਂ ਮੰਨਿਆ ਜਾਵੇ।
ਸਰਕਾਰੀ ਸੂਤਰਾਂ ਮੁਤਾਬਿਕ ਲੰਦਨ ਕੋਰਟ ਹੁਣ ਗਵਾਹਾਂ ਅਤੇ ਸਬੂਤਾਂ ਨੂੰ ਲੈ ਕੇ ਇਸੇ ਮਹੀਨੇ ਸੁਣਵਾਈ ਕਰਨ ਜਾ ਰਿਹਾ ਹੈ ਕਿ ਸੀ.ਬੀ.ਆਈ. ਨੇ ਜਿਹੜੇ ਗਵਾਹ ਅਤੇ ਸਬੂਤ ਕੋਰਟ ਵਿੱਚ ਪੇਸ਼ ਕੀਤੇ ਉਹ ਮੰਨੇ ਨਹੀਂ ਜਾ ਸਕਦੇ। ਅਜਿਹੇ ਵਿੱਚ ਜੇਕਰ ਸੀ.ਬੀ.ਆਈ. ਦੀ ਲਾਪਰਵਾਹੀ ਕਾਰਨ ਮਾਲਿਆ ਨੂੰ ਲਿਆਂਦਾ ਨਾ ਜਾ ਸਕਿਆ ਤਾਂ ਵਿਰੋਧੀ ਧਿਰ ‘ਤੇ ਨਿਸ਼ਾਨੇ ‘ਤੇ ਸੀ.ਬੀ.ਆਈ. ਹੋਵੇਗੀ। ਇਸ ਬਾਰੇ ਜਦੋਂ ਸੀ.ਬੀ.ਆਈ. ਨੂੰ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਮਾਲਿਆ ਕਿੰਝ ਬਣਿਆ ਬੈਂਕ ਕਰੱਪਟ-
ਮਾਲਿਆ ਕਿਸੇ ਵੇਲੇ 22 ਹਜ਼ਾਰ ਕਰੋੜ ਦਾ ਮਾਲਕ ਸੀ। ਸ਼ਰਾਬ ਅਤੇ ਬੀਅਰ ਦੇ 50 ਫ਼ੀ ਸਦੀ ਕਾਰੋਬਾਰ ‘ਤੇ ਮਾਲਿਆ ਦਾ ਕਬਜ਼ਾ ਸੀ। 1983 ਵਿੱਚ 28 ਸਾਲ ਦੀ ਉਮਰ ਵਿੱਚ ਉਹ ਯੂ.ਬੀ. ਗਰੁੱਪ ਦਾ ਚੇਅਰਮੈਨ ਬਣ ਗਿਆ ਸੀ। ਸ਼ਰਾਬ ਦੇ ਕਾਰੋਬਾਰ ਨਾਲ ਇਕੱਠੀ ਕੀਤੀ ਰਕਮ ਨਾਲ 2003 ਵਿੱਚ ਮਾਲਿਆ ਨੇ ਕਿੰਗਫਿਸ਼ਰ ਏਅਰਲਾਇੰਸ ਦੀ ਸ਼ੁਰੂਆਤ ਕੀਤੀ ਸੀ। 2005 ਵਿੱਚ ਉਸ ਨੇ ਸ਼ਰਾਬ ਕੰਪਨੀ ਸ਼ਾ ਵੋਲੇਸ ਨੂੰ ਖ਼ਰੀਦਿਆ। 2007 ਵਿੱਚ ਮਾਲਿਆ ਨੇ ਫ਼ਾਰਮੂਲਾ ਵਨ ਰੇਸਿੰਗ ਟੀਮ ਸਪਾਇਕਰ ਖ਼ਰੀਦੀ ਅਤੇ ਉਸ ਨੂੰ ਫੋਰਸ ਇੰਡੀਆ ਦੇ ਨਾਂ ‘ਤੇ ਚਲਾਇਆ।
ਆਈ.ਪੀ.ਐੱਲ. ਵਿੱਚ ਰੌਇਲ ਚੈਲੇਂਜਰ ਬੰਗਲੌਰ ਨੂੰ ਖ਼ਰੀਦਿਆ। ਕੰਪਨੀ ਨੂੰ ਘਾਟਾ ਸ਼ੁਰੂ ਹੋਇਆ ਤਾਂ 2008 ਵਿੱਚ ਕਿੰਗਫਿਸ਼ਰ ਏਅਰਲਾਈਨਜ਼ ਬੰਦ ਕਰ ਦਿੱਤੀ ਗਈ। ਇਸ ਤੋਂ ਬਾਅਦ ਮਾਲਿਆ ਨੇ ਬੈਂਕਾਂ ਤੋਂ ਕਰਜ਼ ਲੈਣਾ ਸ਼ੁਰੂ ਕੀਤਾ। ਮਾਲਿਆ ਨੇ 17 ਬੈਂਕਾਂ ਤੋਂ 7800 ਕਰੋੜ ਰੁਪਏ ਕਰਜ਼ ਲਿਆ ਜੋ ਕਿ ਵਿਆਜ ਮਿਲਾ ਕੇ 9000 ਕਰੋੜ ਪੁੱਜ ਗਿਆ। ਕਰਜ਼ ਵਾਪਸ ਕਰਨ ਦੀ ਥਾਂ ਮਾਲਿਆ 2 ਮਾਰਚ 2016 ਨੂੰ ਲੰਦਨ ਭੱਜ ਗਿਆ।

About Sting Operation

Leave a Reply

Your email address will not be published. Required fields are marked *

*

themekiller.com