ਹਰਸਿਮਰਤ ਨੂੰ ਨਹੀਂ ਕੈਪਟਨ ਦੀ ਕਰਜ਼ ਮਾਫੀ ਪਸੰਦ!

53 harsimrat
ਬਠਿੰਡਾ(Pargat Singh Sadiora)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਕਰਜ਼ੇ ਮੁਆਫ਼ੀ ਦੇ ਪਹਿਲੇ ਪੜਾਅ ‘ਤੇ ਵਿਅੰਗ ਕਰਦਿਆਂ ਤਿੱਖਾ ਹਮਲਾ ਕੀਤਾ ਹੈ। ਹਰਸਿਮਰਤ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਗਏ ਵਾਅਦੇ ਦੀ ਹੀ ਵਾਅਦਾਖਿਲਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਫ਼ ਕੀਤਾ ਜਾ ਰਿਹਾ ਕਰਜ਼ਾ ਕਿਸਾਨਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਵਾਲੀ ਗੱਲ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਜਿੰਨੇ ਪੈਸੇ ਪੰਜਾਬ ਸਰਕਾਰ ਮੁਆਫ਼ ਕਰ ਰਹੀ ਹੈ, ਉਦੋਂ ਕਈ ਗੁਣਾ ਜ਼ਿਆਦਾ ਤਾਂ ਕਿਸਾਨ ਵਿਆਜ਼ ਭਰ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵੱਡਾ ਡਰਾਮਾ ਕੀਤਾ ਜਾ ਰਿਹਾ ਹੈ ਤੇ ਸਰਕਾਰ ਕਿਸਾਨਾਂ ਨੂੰ ਖ਼ੁਦਕੁਸ਼ੀ ਦੇ ਮੂੰਹ ਵੱਲ ਧੱਕਣ ਜਾ ਰਹੀ ਹੈ।
ਬਠਿੰਡਾ ਦੇ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਹਰਸਿਮਰਤ ਨੇ ਕਿਹਾ ਕਿ ਪੰਜਾਬ ਵਿੱਚ ਲੁਟੇਰਿਆਂ ਦੀ ਸਰਕਾਰ ਬਣ ਗਈ ਹੈ। ਜ਼ਮੀਨ ਹੜੱਪਣ ਲਈ ਥਰਮਲ ਨੂੰ ਬੰਦ ਕੀਤਾ ਜਾ ਰਿਹਾ ਹੈ। ਨਵੀਂ ਇੰਡਸਟਰੀ ਲਿਆਉਣ ਤੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਲੋਕਾਂ ਦੇ ਰੁਜ਼ਗਾਰ ਖੋਹ ਰਹੀ ਹੈ।
ਦੱਸ ਦਈਏ ਕਿ ਭਾਵੇਂ ਥਰਮਲ ਨੂੰ ਬੰਦ ਕਰਨ ਦਾ ਫ਼ੈਸਲਾ ਪਹਿਲੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦਾ ਸੀ ਪਰ ਅੱਜ ਪੰਜਾਬ ਵਿੱਚ ਸੱਤਾ ਤੋਂ ਪਾਸੇ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਦੀ ਨੂੰਹ ਤੇ ਉਪ ਮੁੱਖ ਮੰਤਰੀ ਦੀ ਪਤਨੀ ਨੇ ਖੁਦ ਮੰਨਿਆ ਕਿ ਥਰਮਲ ਦੀ ਮਸ਼ੀਨਰੀ ਬਿਲਕੁਲ ਠੀਕ ਠਾਕ ਹੈ ਤੇ ਇਹ ਥਰਮਲ 2029 ਤੱਕ ਚੱਲ ਸਕਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਸਾਡੇ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਬੰਦ ਕਰਦੀ ਜਾ ਰਹੀ ਹੈ ਤੇ ਨਵੀਂ ਕੋਈ ਸਕੀਮ ਸ਼ੁਰੂ ਨਹੀਂ ਕਰ ਰਹੀ। ਹਰਸਿਮਰਤ ਬਾਦਲ ਇੱਥੇ ਤ੍ਰਿਵੈਣੀ ਕਲੱਬ ਵੱਲੋਂ ਕਰਵਾਏ ਧੀਆਂ ਦੀ ਲੋਹੜੀ ਪ੍ਰੋਗਰਾਮ ਵਿੱਚ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।

About Sting Operation

Leave a Reply

Your email address will not be published. Required fields are marked *

*

themekiller.com