BSNL ਵੱਲੋਂ 2GB ਫ਼ਰੀ ਡਾਟਾ ਦਾ ਐਲਾਨ

24 BSNL
ਨਵੀਂ ਦਿੱਲੀ(Sting Operation)- ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀ.ਐਸ.ਐਨ.ਐਲ. ਨੇ ਆਪਣੇ ਜੀਐਸਐਮ ਸਿਮ ਗਾਹਕਾਂ ਲਈ ਨਵਾਂ ਪ੍ਰਮੋਸ਼ਨਲ ਆਫ਼ਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੰਜ ਜਨਵਰੀ ਤੋਂ ਬੀ.ਐਸ.ਐਨ.ਐਲ. ਦਾ ਪ੍ਰਮੋਸ਼ਨਲ ਆਫ਼ਰ ਸ਼ੁਰੂ ਹੋ ਰਿਹਾ ਹੈ। ਇਸ ਵਿੱਚ ਹਰ ਯੂਜ਼ਰ ਨੂੰ 2 ਜੀਬੀ ਡਾਟਾ ਫ਼ਰੀ ਦਿੱਤਾ ਜਾਵੇਗਾ।
ਬੀ.ਐਸ.ਐਨ.ਐਲ. ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਆਫ਼ਰ ਬੀ.ਐਸ.ਐਨ.ਐਲ. ਦੇ ਨਵੇਂ ਜੀਐਸਐਮ ਗਾਹਕਾਂ ਲਈ ਹੋਵੇਗਾ। ਇਹ ਆਫ਼ਰ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗਾ ਜਿਨ੍ਹਾਂ ਕੋਲ 3ਜੀ ਨੂੰ ਸਪੋਰਟ ਕਰਨ ਵਾਲੇ ਸਮਾਰਟਫ਼ੋਨ ਹਨ। ਇਸ ਡਾਟਾ ਨੂੰ ਇਸਤੇਮਾਲ ਕਰਨ ਲਈ 30 ਦਿਨ ਦਿੱਤੇ ਜਾਣਗੇ।
ਬੀਐਸਐਨਐਲ ਨੇ ਕਿਹਾ ਹੈ ਕਿ ਇਹ ਪ੍ਰਮੋਸ਼ਨਲ ਆਫ਼ਰ ਸਰਕਾਰ ਦੇ ਡਿਜੀਟਲ ਇੰਡੀਆ ਮੁਹਿੰਮ ਦਾ ਹਿੱਸਾ ਹੋਵੇਗਾ। ਕੋਸ਼ਿਸ਼ ਹੋਵੇਗੀ ਕਿ ਇਸ ਤਹਿਤ ਉਹ ਯੂਜ਼ਰ ਵੀ ਇੰਟਰਨੈੱਟ ਇਸਤੇਮਾਲ ਕਰ ਸਕਣ ਜਿਨ੍ਹਾਂ ਨੇ ਹੁਣ ਤੱਕ ਇੰਟਰਨੈੱਟ ਇਸਤੇਮਾਲ ਕਰਨਾ ਸ਼ੁਰੂ ਨਹੀਂ ਕੀਤਾ ਹੈ।
ਹੁਣੇ ਜਿਹੇ ਬੀਐਸਐਨਐਲ ਨੇ Detel ਨਾਲ ਮਿਲ ਕੇ ਬੇਹੱਦ ਸਸਤਾ ਫ਼ੀਚਰ ਡੀਟੇਲ ਡੀ-1 ਫ਼ੋਨ ਲਾਂਚ ਕੀਤਾ ਸੀ। ਇਹ 499 ਰੁਪਏ ਦਾ ਹੈ। ਇਸ ਫ਼ੋਨ ਨੂੰ ਖ਼ਰੀਦਣ ਵਾਲੇ ਨੂੰ ਬੀਐਸਐਨਐਲ ਦੀ ਸਿਮ ਵੀ ਦਿੱਤੀ ਜਾਵੇਗੀ। ਪਹਿਲੇ ਰੀਚਾਰਜ ਦੀ ਵੈਲਿਡਿਟੀ ਵੀ 365 ਦਿਨ ਹੋਵੇਗੀ। ਪਹਿਲਾ ਪਲਾਨ 499 ਰੁਪਏ ਵਿੱਚ ਹੀ ਸ਼ੁਰੂ ਹੋ ਜਾਵੇਗਾ, ਮਤਲਬ ਫ਼ੋਨ ਦੇ ਨਾਲ ਹੀ ਸਭ ਕੁਝ।

About Sting Operation

Leave a Reply

Your email address will not be published. Required fields are marked *

*

themekiller.com