DJ ‘ਤੇ ਨੱਚਦੇ ਅੰਮ੍ਰਿਤਧਾਰੀ ਨੌਜਵਾਨ ਨੂੰ ‘ਜੱਜ’ ਨੇ ਮਾਰੀ ਗੋਲ਼ੀ

48 firing
ਤਰਨਤਾਰਨ(Pargat Singh Sadiora)- ਸ਼ਹਿਰ ਦੇ ਢਿੱਲੋਂ ਰਿਜ਼ੌਰਟ ਵਿੱਚ ਜਾਰੀ ਇੱਕ ਸਮਾਗਮ ਦੌਰਾਨ ਗੋਲ਼ੀ ਲੱਗਣ ਕਾਰਨ ਇੱਕ ਅੰਮ੍ਰਿਤਧਾਰੀ ਨੌਜਵਾਨ ਦੀ ਮੌਤ ਹੋ ਗਈ। ਇਹ ਗੋਲ਼ੀ ਜਸਪਾਲ ਸਿੰਘ ਉਰਫ਼ ਜੱਜ ਜੌਹਲ ਦੀ ਬੰਦੂਕ ਵਿੱਚੋਂ ਨਿੱਕਲੀ ਦੱਸੀ ਜਾ ਰਹੀ ਹੈ।
ਬੀਤੇ ਕੱਲ੍ਹ ਇੱਥੇ ਅੰਮ੍ਰਿਤਸਰ ਮਾਰਗ ’ਤੇ ਸਥਿਤ ਇਸ ਪੈਲੇਸ ’ਚ ਸ਼ਗਨ ਸਮਾਗਮ ਦੌਰਾਨ ਨੌਜਵਾਨ ਅਮਗਦੀਪ ਸਿੰਘ ਦੇ ਪੇਟ ਵਿੱਚ ਗੋਲ਼ੀ ਲੱਗੀ, ਇਸ ਕਾਰਨ ਉਸ ਦੀ ਮੌਤ ਹੋ ਗਈ। ਪਹਿਲਾਂ ਇਹ ਪਤਾ ਨਹੀਂ ਸੀ ਲੱਗ ਸਕਿਆ ਕਿ ਗੋਲੀ ਕਿਸ ਨੇ ਤੇ ਕਿੱਥੋਂ ਚਲਾਈ ਗਈ।
ਪੁਲੀਸ ਮਾਮਲੇ ਦੀ ਜਾਂਚ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਪੜਤਾਲ ਕੀਤੀ ਹੈ। ਪੁਲਿਸ ਕਪਤਾਨ (ਪੜਤਾਲ) ਤਿਲਕ ਰਾਜ ਨੇ ਦੱਸਿਆ ਕਿ ਪਿੰਡ ਕਲੇਰ ਦਾ ਅੰਮ੍ਰਿਤਧਾਰੀ ਨੌਜਵਾਨ ਅਮਰਦੀਪ ਸਿੰਘ (25) ਪਿੰਡ ਕੱਦਗਿੱਲ ਦੇ ਇੱਕ ਨੌਜਵਾਨ ਦੇ ਸ਼ਗਨ ਸਮਾਗਮ ’ਚ ਆਇਆ ਸੀ। ਸ਼ਾਮ ਨੂੰ ਭੰਗੜਾ ਪਾਉਂਦੇ ਸਮੇਂ ਅਚਾਨਕ ਇਕ ਗੋਲੀ ਅਮਰਦੀਪ ਨੂੰ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮੁਢਲੀ ਪੜਤਾਲ ਵਿੱਚ ਸਮਾਗਮ ਵਿੱਚ ਮੌਜੂਦ ਜੱਜ ਨਾਂਅ ਦੇ ਵਿਅਕਤੀ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਵਿੱਚੋਂ ਇੱਕ ਅਮਰਦੀਪ ਦੀ ਕਮਰ ਵਿੱਚ ਜਾ ਵੱਜਾ, ਜੋ ਉਸ ਲਈ ਜਾਨਲੇਵਾ ਸਾਬਤ ਹੋਇਆ।
ਜਿਸ ਪੈਲੇਸ ਵਿੱਚ ਇਹ ਘਟਨਾ ਵਾਪਰੀ ਉੱਥੇ ਹਥਿਆਰ ਲਿਜਾਣ ਦੀ ਮਨਾਹੀ ਵੀ ਸੀ। ਪਰ ਫਿਰ ਵੀ ਕੋਈ ਉੱਥੇ ਆਪਣੀ ਟੌਰ੍ਹ ਵਿਖਾਉਣ ਦਾ ਮਾਰਾ ਹਥਿਆਰ ਲੈ ਗਿਆ।
ਇਸ ਮਾਮਲੇ ਸਬੰਧੀ ਪੰਜਾਬੀ ਦੇ ਮੁੱਦਈ ਤੇ ਚੰਡੀਗੜ ਵਿੱਚ ਕੰਨੜ ਦੇ ਪ੍ਰੋਫੈਸਰ ਪੰਡਿਤ ਰਾਓ ਧਨੇਵਰ ਨੇ ਐਲਾਨ ਕੀਤਾ ਹੈ ਕਿ ਉਹ ਅਮਰਦੀਪ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਤਰਨਤਾਰਨ ਦੇ ਉੱਚ ਪੁਲਿਸ ਅਧਿਕਾਰੀਆਂ ਕੋਲ ਮੈਰਿਜ ਪੈਲੇਸ ਵਿੱਚ ਹਥਿਆਰ ਲਿਜਾਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨਗੇ। ਪੰਡਿਤ ਧਨੇਵਰ ਪਹਿਲਾਂ ਹੀ ਲੱਚਰ, ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਤ ਕਰਨ ਵਾਲੇ ਗਾਇਕਾਂ ਦੇ ਵਿਰੋਧ ਵਿੱਚ ਮੁਹਿੰਮ ਵਿੱਢੀ ਬੈਠੇ ਹਨ। ਏ.ਬੀ.ਪੀ. ਸਾਂਝਾ ਤੁਹਾਨੂੰ ਵਿਆਹ ਤੇ ਹੋਰ ਖੁਸ਼ੀ ਦੇ ਸਮਾਗਮਾਂ ਵਿੱਚ ਹਥਿਆਰਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com