ਰਾਤ ਨੂੰ ਰੋਜ਼ਾਨਾ ਗਲਾਸੀ ਖੜ੍ਹਕਾਉਂਦੇ ਹੋ ਤਾਂ ਇਹ ਖਬਰ ਜ਼ਰੂਰ ਪੜ੍ਹੋ!

19 alcohal
ਨਵੀਂ ਦਿੱਲੀ(Sting Operation)- ਇੱਕ ਨਵੀਂ ਸਟਡੀ ‘ਚ ਇਹ ਪਤਾ ਲੱਗਿਆ ਹੈ ਕਿ ਜੇਕਰ ਤੁਹਾਨੂੰ ਰਾਤ ਨੂੰ ਸ਼ਰਾਬ ਪੀਣ ਦੀ ਆਦਤ ਹੈ ਤਾਂ ਇਹ ਤੁਹਾਡੇ ਦਿਮਾਗ ਲਈ ਚੰਗੀ ਨਹੀਂ। ਸਟਡੀ ‘ਚ ਹੋਰ ਵੀ ਕਈ ਖੁਲਾਸੇ ਹੋਏ ਹਨ। ਪੜ੍ਹੋ ਦਿਲਚਸਪ ਰਿਪੋਰਟ-
ਰਿਸਰਚ ‘ਚ ਪਤਾ ਲੱਗਿਆ ਹੈ ਕਿ ਸ਼ਾਮ ਤੇ ਰਾਤ ਨੂੰ ਡ੍ਰਿੰਕ ਕਰਨ ਨਾਲ ਸ਼ਰੀਰ ਦੀ ਸਰਕੇਡੀਅਨ ਰਿਦਮ ਨੂੰ ਨੁਕਸਾਨ ਹੁੰਦਾ ਹੈ। ਦਰਅਸਲ, ਸਾਡਾ ਸ਼ਰੀਰ ਬਾਇਲੌਜੀਕਲ ਟਾਈਮਟੇਬਲ ਦੇ ਅਧਾਰ ‘ਤੇ ਚਲਦਾ ਹੈ। ਇਸ ਨੂੰ ਸਰਕੇਡੀਅਮ ਰਿਦਮ ਕਹਿੰਦੇ ਹਨ। ਮਤਲਬ ਪਹਿਲਾਂ ਤੋਂ ਸ਼ਰੀਰ ਦੇ ਮੁਤਾਬਕ ਐਨਰਜੀ ਲੈਵਲ, ਹਾਰਮੋਨਜ਼, ਬ੍ਰੇਨ ਨੂੰ ਕੰਟਰੋਲ ਕਰਦੀ ਹੈ।
ਆਸਟ੍ਰੇਲੀਆ ਦੀ ਏਡੀਲੇਡ ਯੂਨੀਵਰਸਿਟੀ ‘ਚ ਪੀਐਚਡੀ ਕਰ ਰਹੇ ਵਿਦਿਆਰਥੀਆਂ ਤੇ ਲੇਖਕ ਜਾਨ ਜੈਕੋਬੈਨ ਦਾ ਕਹਿਣਾ ਹੈ ਕਿ ਸ਼ਰਾਬ ਦੁਨੀਆ ‘ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀ ਡਰੱਗ ਹੈ। ਜੈਕੋਬੈਨ ਦਾ ਕਹਿਣਾ ਹੈ ਕਿ ਸਾਨੂੰ ਬਾਇਲੌਜੀਕਲ ਮਕੈਨਿਜ਼ਮ ਨੂੰ ਸਮਝ ਦੀ ਜ਼ਰੂਰਤ ਹੈ। ਇਹ ਐਲਕੋਹਲ ਡ੍ਰਿੰਕ ਦੀ ਜ਼ਰੂਰਤ ਨੂੰ ਡ੍ਰਾਈਵ ਕਰਦਾ ਹੈ।
ਉਹ ਕਹਿੰਦੇ ਹਨ ਕਿ ਸਾਨੂੰ ਇਹ ਵੀ ਪਤਾ ਕਰਨਾ ਚਾਹੀਦਾ ਹੈ ਕਿ ਦਿਮਾਗ ਦੇ ਇਮੀਊਨ ਸਿਸਟਮ ‘ਤੇ ਸ਼ਰਾਬ ਦਾ ਕੀ ਅਸਰ ਰਹਿੰਦਾ ਹੈ। ਇਹ ਸਟੱਡੀ ਚੂਹਿਆਂ ‘ਤੇ ਕੀਤੀ ਗਈ ਹੈ। ਜੈਕੋਬੈਨ ਨੇ ਇਸ ਸਟਡੀ ਤੋਂ ਰਿਜ਼ਲਟ ਕੱਢਿਆ ਕਿ ਚੂਹਿਆਂ ‘ਤੇ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਦੇ ਦਿਮਾਗ ‘ਚ ਦੁਬਾਰਾ ਸ਼ਰਾਬ ਦੀ ਲੋੜ ਮਹਿਸੂਸ ਹੋਈ। ਇਹ ਸਟੱਡੀ ਇਨਸਾਨਾਂ ਦੇ ਸ਼ਰਾਬ ਪੀਣ ਦੇ ਤਜ਼ਰਬਿਆਂ ਬਾਰੇ ਹੋਰ ਖੁਲਾਸੇ ਹੋਣਗੇ।

About Sting Operation

Leave a Reply

Your email address will not be published. Required fields are marked *

*

themekiller.com