ਗੁਲਸ਼ਨ ਕੁਮਾਰ ਦੀ ਬੇਟੀ ਨੇ ਨਵਜੰਮੇ ਬੱਚੇ ਦੀ ਤਸਵੀਰ ਕੀਤੀ ਸਾਂਝੀ

46 tulsi
ਮੁੰਬਈ(Sting Operation)- ਮਸ਼ਹੂਰ ਗਾਇਕ ਅਤੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਮਰਹੂਮ ਗੁਲਸ਼ਨ ਕੁਮਾਰ ਦੀ ਬੇਟੀ ਤੁਲਸੀ ਕੁਮਾਰ ਨੇ ਆਪਣੇ ਨਵਜੰਮੇ ਬੇਟੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ, ”👪💝 #Us #babyShivaay#blessed #family #proudparents ”.
ਜਾਣਕਾਰੀ ਮੁਤਾਬਕ ਤੁਲਸੀ ਕੁਮਾਰ ਨੇ ਦਸੰਬਰ 2017 ‘ਚ ਬੇਟੇ ਨੂੰ ਜਨਮ ਦਿੱਤਾ ਸੀ। ਬੇਟਾ ਹੋਣ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗਰਾਮ ‘ਤੇ ਦਿੱਤੀ ਸੀ।
ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਸ਼ਿਵਾਏ ਰੱਖਿਆ ਹੈ। ਤੁਲਸੀ ਕੁਮਾਰ ਨੇ 22 ਫਰਵਰੀ, 2015 ਨੂੰ ਜੈਪੁਰ ਦੇ ਬਿਜ਼ਨੈੱਸਮੈਨ ਹਿਤੇਸ਼ ਰਲਹਾਨ ਨਾਲ ਵਿਆਹ ਕੀਤਾ ਸੀ।
ਤੁਲਸੀ ਦੇ ਪਤੀ ਹਿਤੇਸ਼ ਦਾ ਗਾਰਮੈਂਟ ਤੇ ਫਰਨੀਚਰ ਐਕਸਪੋਰਟ ਦਾ ਕਾਰੋਬਾਰ ਹੈ।

About Sting Operation

Leave a Reply

Your email address will not be published. Required fields are marked *

*

themekiller.com