ਘਰ ‘ਚ ਤੈਮੂਰ ਨੂੰ ਇਸ ਨਾਂ ਨਾਲ ਬੁਲਾਉਂਦੇ ਹਨ ਸੈਫ-ਕਰੀਨਾ

41 taimur
ਮੁੰਬਈ (Sting Operation)- ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਲਾਡਲਾ ਤੈਮੂਰ ਹਮੇਸ਼ਾ ਹੀ ਆਪਣੇ ਕਿਊਟ ਅੰਦਾਜ਼ ਕਰਕੇ ਸੁਰਖੀਆਂ ‘ਚ ਰਹਿੰਦਾ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਤੈਮੂਰ ਦਾ ਨਿਕਨੇਮ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਕਰੀਨਾ ਤੇ ਸੈਫ ਤੈਮੂਰ ਨੂੰ ਘਰ ‘ਚ ‘ਟਿਮ’ ਨਾਂ ਨਾਲ ਬੁਲਾਉਂਦੇ ਹਨ। ਬੀਤੇ ਦਿਨੀਂ ਆਪਣਾ ਪਹਿਲਾ ਜਨਮਦਿਨ ਸੈਲੀਬ੍ਰੇਟ ਕਰਨ ਵਾਲੇ ਤੈਮੂਰ ਦੀ ਗਿਣਤੀ ਮਸ਼ਹੂਰ ਸਟਾਰਜ਼ ਕਿਡਜ਼ ‘ਚ ਕੀਤੀ ਜਾਂਦੀ ਹੈ। ਉਹ ਅਕਸਰ ਆਪਣੀ ਮੰਮੀ ਕਰੀਨਾ ਨਾਲ ਕਈ ਵੱਖ-ਵੱਖ ਥਾਵਾਂ ‘ਤੇ ਨਜ਼ਰ ਆਉਂਦਾ ਰਹਿੰਦਾ ਹੈ।
ਦੱਸਣਯੋਗ ਹੈ ਕਿ ਤੈਮੂਰ ਭਾਵੇਂ ਮੰਮੀ ਕਰੀਨਾ ਨਾਲ ਹੋਵੇ ਜਾਂ ਫਿਰ ਡੈਡ ਸੈਫ ਨਾਲ ਫੋਟੋਗ੍ਰਾਫਰਜ਼ ਹਮੇਸ਼ਾ ਉਸ ਦੀਆਂ ਤਸਵੀਰਾਂ ਕਲਿਕ ਕਰਨ ਲਈ ਤਿਆਰ ਰਹਿੰਦੇ ਹਨ। ਬੀਤੇ ਦਿਨੀਂ ਤੈਮੂਰ ਨੂੰ ਮੰਮੀ ਕਰੀਨਾ ਨਾਲ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਦੌਰਾਨ ਤੈਮੂਰ ਮੰਮੀ ਕਰੀਨਾ ਦੀ ਗੋਦ ‘ਚ ਬੇਹੱਦ ਕਿਊਟ ਨਜ਼ਰ ਆ ਰਿਹਾ ਸੀ। ਤੈਮੂਰ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

About Sting Operation

Leave a Reply

Your email address will not be published. Required fields are marked *

*

themekiller.com