ਚੋਥੇ ਹਫਤੇ ਵੀ ਜਾਰੀ ਰਿਹੈ ‘ਟਾਈਗਰ…’ ਦੀ ਕਮਾਈ ਦਾ ਸਿਲਸਿਲਾ

48 tiger
ਮੁੰਬਈ (Sting Operation)- ਸਲਮਾਨ ਖਾਨ ਸਟਾਰਰ ਫਿਲਮ ‘ਟਾਈਗਰ ਜ਼ਿੰਦਾ ਹੈ’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਏ ਤਿੰਨ ਹਫਤੇ ਬੀਤ ਚੁੱਕੇ ਸਨ। ਉੱਥੇ ਹੀ ਚੋਥੇ ਹਫਤੇ ਵੀ ਫਿਲਮ ਦੀ ਕਮਾਈ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਬਾਕਸ ਆਫਿਸ ‘ਤੇ ਪਹਿਲੇ ਦਿਨ ਸ਼ੁਕਰਵਾਰ 34.10 ਕਰੋੜ, ਦੂਜੇ ਦਿਨ ਸ਼ਨੀਵਾਰ 35.30 ਕਰੋੜ, ਤੀਜੇ ਦਿਨ ਐਤਵਾਰ 45.53 ਕਰੋੜ, ਚੋਥੇ ਦਿਨ ਸੋਮਵਾਰ 36.54 ਕਰੋੜ, 5ਵੇਂ ਦਿਨ ਮੰਗਲਵਾਰ 21.60 ਕਰੋੜ, 6ਵੇਂ ਦਿਨ ਬੁੱਧਵਾਰ 17.55 ਕਰੋੜ, 7ਵੇਂ ਦਿਨ ਵੀਰਵਾਰ 15.42 ਕਰੋੜ ਅਤੇ ਦੂਜੇ ਹਫਤੇ ਸ਼ੁਕਰਵਾਰ 11.56 ਕਰੋੜ, ਸ਼ਨੀਵਾਰ 14.92 ਕਰੋੜ, ਐਤਵਾਰ 22.23 ਕਰੋੜ, ਸੋਮਵਾਰ 18.04 ਕਰੋੜ, ਮੰਗਲਵਾਰ 7.83 ਕਰੋੜ, ਬੁੱਧਵਾਰ 5.84 ਕਰੋੜ, ਵੀਰਵਾਰ 5.09 ਕਰੋੜ ਅਤੇ ਤੀਜੇ ਹਫਤੇ ਸ਼ੁਕਰਵਾਰ 3.72 ਕਰੋੜ, ਸ਼ਨੀਵਾਰ 5.62 ਕਰੋੜ, ਐਤਵਾਰ 8.27 ਕਰੋੜ, ਸੋਮਵਾਰ 2.72 ਕਰੋੜ, ਮੰਗਲਵਾਰ 2.56 ਕਰੋੜ, ਬੁੱਧਵਾਰ 2.30 ਕਰੋੜ, ਵੀਰਵਾਰ 2.12 ਕਰੋੜ ਅਤੇ ਚੋਥੇ ਹਫਤੇ ਸ਼ੁਕਰਵਾਰ 1.46 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 22 ਦਿਨਾਂ ‘ਚ 320.32 ਕਰੋੜ ਦਾ ਕਾਰੋਬਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਟਾਈਗਰ ਜ਼ਿੰਦਾ ਹੈ’ ‘ਚ ਸਲਮਾਨ ਖਾਨ ਨਾਲ ਲੀਡ ਅਭਿਨੇਤਰੀ ਦੇ ਤੌਰ ‘ਤੇ ਕੈਟਰੀਨਾ ਕੈਫ ਅਹਿਮ ਭੂਮਿਕਾ ‘ਚ ਹੈ। ਇਹ ਫਿਲਮ ਸਾਲ 2012 ‘ਚ ਰਿਲੀਜ਼ ਹੋਈ ਫਿਲਮ ‘ਏਕ ਥਾ ਟਾਈਗਰ’ ਦਾ ਸੀਕਵਲ ਹੈ। ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਹਾਲ ਭਾਰਤ ‘ਚ ਇਹ ਫਿਲਮ 3,500 ਸਕ੍ਰੀਨਜ਼ ‘ਤੇ ਰਿਲੀਜ਼ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ‘ਚ ਚੰਗਾ ਬਿਜ਼ਨੈੱਸ ਕਰਨ ‘ਚ ਸਫਲ ਰਹੇਗੀ।

About Sting Operation

Leave a Reply

Your email address will not be published. Required fields are marked *

*

themekiller.com