ਜਦੋਂ ਐਕਟਰ ਨੇ ਇਕ ਝਟਕੇ ‘ਚ ਠੁਕਰਾਇਆ 15 ਕਰੋੜ ਦਾ ਆਫਰ, ਵਜ੍ਹਾ ਕਰੇਗੀ ਹੈਰਾਨ

40 sushant
ਮੁੰਬਈ(Sting Operation)- ਬਾਲੀਵੁੱਡ ਅਭਿਨੇਤਾਵਾਂ ਵਲੋਂ ਫੇਅਰਨੈੱਸ ਪ੍ਰੋਡਕਸ਼ਨ ਦੀਆਂ ਐਡਜ਼ ਕਰਨ ਦੀ ਬਹਿਸ ‘ਤੇ ਹੁਣ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਵੱਡਾ ਫੈਸਲਾ ਲਿਆ ਹੈ। ਕੰਗਨਾ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਨੇ ਫੇਅਰਨੈੱਸ ਕ੍ਰੀਮ ਦੇ ਵਿਗਿਆਪਨ ਦਾ ਆਫਰ ਠੁਕਰਾ ਦਿੱਤਾ ਹੈ। ਇਸ ਲਈ ਸੁਸ਼ਾਂਤ ਨੂੰ 15 ਕਰੋੜ ਦੀ ਭਾਰੀ ਰਕਮ ਵੀ ਦਿੱਤੀ ਜਾ ਰਹੀ ਸੀ। ਇਸ ਮਾਮਲੇ ‘ਚ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਹੈ ਕਿ, ”ਇਕ ਜ਼ਿੰਮੇਦਾਰ ਐਕਟਰ ਤੇ ਨਾਗਰਿਕ ਹੋਣ ਕਾਰਨ ਸਾਨੂੰ ਅਜਿਹੇ ਵਿਗਿਆਪਨਾਂ ਨਾਲ ਨਹੀਂ ਜੁੜਨਾ ਚਾਹੀਦਾ, ਜੋ ਚਮੜੀ ਨਾਲ ਕਿਸੇ ਇਕ ਰੰਗ ਨੂੰ ਦੂਜੇ ਰੰਗ ਤੋਂ ਬਿਹਤਰ ਦੱਸੇ।”
ਇਹ ਸੀ ਉਨ੍ਹਾਂ ਦੇ ਇਨਕਾਰ ਕਰਨ ਦੀ ਵਜ੍ਹਾ। ਸੁਸ਼ਾਂਤ ਸਿੰਘ ਰਾਜਪੂਤ ਫਿਲਹਾਲ ਆਪਣੀ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਸੁਸ਼ਾਂਤ ਸਿੰਘ ਰਾਜਪੂਤ ਫਿਲਹਾਲ ‘ਡਰਾਈਵ’ ਤੇ ‘ਕੇਦਾਰਨਾਥ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ‘ਕੇਦਾਰਨਾਥ’ ‘ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਸੈਫ ਅਲੀ ਖਾਨ-ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਡੈਬਿਊ ਕਰ ਰਹੀ ਹੈ ਤਾਂ ਉੱਥੇ ਦੂਜੀ ਫਿਲਮ ‘ਡਰਾਈਵ’ ‘ਚ ਸੁਸ਼ਾਂਤ ਸਿੰਘ ਰਾਜਪੂਤ ਪਹਿਲੀ ਵਾਰ ਜੈਕਲੀਨ ਫਰਨਾਂਡੀਜ਼ ਨਾਲ ਨਜ਼ਰ ਆਉਣਗੇ।

About Sting Operation

Leave a Reply

Your email address will not be published. Required fields are marked *

*

themekiller.com