ਪੱਗ ਨਾਲ ਬਚਾਈ ਡੁੱਬਦੇ ਨੌਜਵਾਨ ਦੀ ਜਾਨ

36 Turban
ਲੁਧਿਆਣਾ(Sting Operation)- ਸ਼ਹਿਰ ‘ਚੋਂ ਲੰਘਦੀ ਸਿੱਧਵਾਂ ਨਹਿਰ ਵਿੱਚ ਅੱਜ ਇੱਕ ਡੁੱਬ ਰਹੇ ਸਿੱਖ ਨੌਜਵਾਨ ਨੂੰ ਰਾਹਗੀਰ ਨੇ ਆਪਣੀ ਪੱਗ ਨਾਲ ਬਚਾ ਲਿਆ। ਸਮਾਂ ਰਹਿੰਦੇ ਰਾਹਗੀਰ ਵੱਲੋਂ ਕੀਤੀ ਮਦਦ ਨਾਲ ਦੂਜੇ ਸਿੱਖ ਨੂੰ ਮੌਤ ਦੇ ਮੂੰਹ ‘ਚ ਜਾਣ ਤੋਂ ਬਚਾਅ ਲਿਆ।
ਹਾਲਾਂਕਿ ਇਹ ਪਤਾ ਨਹੀਂ ਲੱਗਾ ਹੈ ਕਿ ਉਕਤ ਵਿਅਕਤੀ ਨਹਿਰ ਵਿੱਚ ਡਿੱਗ ਕਿਵੇਂ ਪਿਆ। ਮੌਕੇ ‘ਤੇ ਮੌਜੂਦ ਲੋਕ ਦੱਸਦੇ ਸਨ ਕਿ ਉਸ ਨੌਜਵਾਨ ਨੇ ਸ਼ਾਇਦ ਨਸ਼ਾ ਕੀਤਾ ਹੋਇਆ ਸੀ। ਜਿਵੇਂ ਹੀ ਨੌਜਵਾਨ ਨੇ ਨਹਿਰ ਵਿੱਚ ਡੁੱਬ ਰਹੇ ਵਿਅਕਤੀ ਨੂੰ ਵੇਖਿਆ ਤਾਂ ਉਸ ਨੇ ਆਪਣੀ ਪੱਗ ਉਤਾਰ ਕੇ ਉਸ ਵੱਲ ਵਗਾਹ ਮਾਰੀ। ਪੱਗ ਨੂੰ ਫੜ ਕੇ ਡੁੱਬ ਰਿਹਾ ਨੌਜਵਾਨ ਬਾਹਰ ਆ ਗਿਆ। ਡੁੱਬਦੇ ਨੂੰ ਬਚਾਉਂਦਿਆਂ ਵੇਖ ਹੋਰ ਰਾਹਗੀਰਾਂ ਨੇ ਵੀ ਉਸ ਨੌਜਵਾਨ ਦੀ ਮਦਦ ਕੀਤੀ।
ਇਸ ਤੋਂ ਪਹਿਲਾਂ ਡੁੱਬਣ ਵਾਲੇ ਤੇ ਬਚਾਉਣ ਵਾਲੇ ਨੌਜਵਾਨਾਂ ਬਾਰੇ ਕੁਝ ਪਤਾ ਲਗਦਾ ਦੋਵੇਂ ਹੀ ਉੱਥੋਂ ਚਲੇ ਗਏ। ਘਟਨਾ ਸਥਾਨ ‘ਤੇ ਹਾਜ਼ਰ ਲੋਕਾਂ ਨੇ ਪੱਗ ਨਾਲ ਬਚਾਅ ਕਰਨ ਵਾਲੇ ਨੌਜਵਾਨ ਦੀ ਭਰਪੂਰ ਸ਼ਲਾਘਾ ਕੀਤੀ।

About Sting Operation

Leave a Reply

Your email address will not be published. Required fields are marked *

*

themekiller.com