ਫਲਿੱਪਕਾਰਟ ‘ਤੇ ਐਪਲ ਦੀ ਸੇਲ, ਆਈਫੋਨ, ਆਈਪੈਡ, ਮੈਕਬੁੱਕ ‘ਤੇ ਡਿਸਕਾਊਂਟ

BERLIN, GERMANY - SEPTEMBER 19:  A shopper ltries out the new Apple iPhone 6 at the Apple Store on the first day of sales of the new phone in Germany on September 19, 2014 in Berlin, Germany. Hundreds of people had waited in a line that went around the block through the night in order to be among the first people to buy the new smartphone, which comes in two versions: the Apple iPhone 6 and the somewhat larger Apple iPhone 6 Plus.  (Photo by Sean Gallup/Getty Images)
ਨਵੀਂ ਦਿੱਲੀ(Sting Operation)- ਫਲਿੱਪਕਾਰਟ ਗਾਹਕਾਂ ਨੂੰ ਐਪਲ ਦੇ ਪ੍ਰੋਡਕਟ ਖਰੀਦਣ ਦੇ ਬੇਮਿਸਾਲ ਮੌਕਾ ਦੇ ਰਿਹਾ ਹੈ। ਐਪਲ ਆਈਫੋਨ, ਆਈਪੈਡ, ਮੈਕਬੁੱਕ ਤੇ ਵੌਚ ‘ਤੇ ਡਿਸਕਾਊਂਟ ਤੇ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਐਪਲ ਵੀਕ ਫਲਿੱਪਕਾਰਟ ‘ਤੇ 9 ਜਨਵਰੀ ਤੋਂ 15 ਜਨਵਰੀ ਤੱਕ ਚੱਲੇਗਾ। ਇਸ ਆਫ਼ਰ ਵਿੱਚ ਡਿਸਕਾਊਂਟ ਦੇ ਨਾਲ ਹੀ ICICI ਬੈਂਕ ਦੇ ਕਾਰਡ ਨਾਲ ਖਰੀਦ ਕਰਨ ਤੇ 8,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
iPhone 8, iPhone 8 Plus: ਐਪਲ ਆਈਫੋਨ 8 ਤੇ 9000 ਰੁਪਏ ਤੱਕ ਦੀ ਛੂਟ ਮਿਲ ਰਹੀ ਹੈ ਤੇ ਇਸ ਦੇ ਨਾਲ ਹੀ ਤੁਸੀਂ ਇਸ ਨੂੰ 54,999 ਰੁਪਏ ਵਿੱਚ ਖਰੀਦ ਸਕਦੇ ਹੋ। ਉੱਥੇ ਹੀ ਆਈਫੋਨ 8 ਪਲੱਸ ਤੇ 8 ਫੀਸਦੀ ਦੀ ਛੂਟ ਮਿਲ ਰਹੀ ਹੈ ਜੋ ਹੁਣ 66,499 ਰੁਪਏ ਵਿੱਚ ਉਪਲਬਧ ਹੈ। ਇਨ੍ਹਾਂ ਦੋਹਾਂ ਸਮਾਰਟਫੋਨ ‘ਤੇ ICICI ਬੈਂਕ ਕਾਰਡ ਤੋਂ ਖਰੀਦਾਰੀ ਉੱਪਰ 8000 ਰੁਪਏ ਤੱਕ ਦਾ ਕੈਸ਼ਬੈਕ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 18000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਪਾਇਆ ਜਾ ਸਕਦਾ ਹੈ।
iPhone 7,iPhone 7 Plus: ਆਈਫੋਨ 7 ਇਸ ਵੀਕ ਵਿੱਚ 42,999 ਰੁਪਏ ਵਿੱਚ ਉਪਲਬਧ ਹੈ। ਇਸ ‘ਤੇ 6,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਆਈਫੋਨ 7 ਪਲੱਸ ਨੂੰ ਇਸ ਸੇਲ ਵਿੱਚ 56,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ 59,000 ਰੁਪਏ ਹੈ। ਇਨ੍ਹਾਂ ਦੋਹਾਂ ਸਮਾਰਟਫੋਨ ‘ਤੇ ICICI ਬੈਂਕ ਦੇ ਕਾਰਡ ਤੋਂ ਖਰੀਦਾਰੀ ਤੇ 5000 ਰੁਪਏ ਤੱਕ ਦਾ ਕੈਸ਼ਬੈਕ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਈਫੋਨ 7 ਤੇ 21,000 ਰੁਪਏ ਤੱਕ ਦਾ ਐਕਸਚੇਂਜ ਆਫਰ ਪਾਇਆ ਜਾ ਸਕਦਾ ਹੈ। ਉੱਥੇ ਹੀ ਆਈਫੋਨ 7 ਪਲੱਸ ਨੂੰ 18,000 ਰੁਪਏ ਐਕਸਚੇਂਜ ਆਫਰ ਨਾਲ ਖਰੀਦਿਆ ਜਾ ਸਕਦਾ ਹੈ।
iPhone 6S,iPhone 6S Plus: 40,000 ਰੁਪਏ ਵਾਲੇ ਆਈਫੋਨ 6s ਨੂੰ ਇਸ ਵੇਲੇ 34,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। iPhone 6S ਪਲੱਸ 37,999 ਰੁਪਏ ਵਿੱਚ ਉਪਲਬਧ ਹੈ। ਇਸ ਉੱਪਰ 11000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਨ੍ਹਾਂ ਦੋਹਾਂ ਸਮਾਰਟਫੋਨ ਤੇ ਆਈਸੀਆਈਸੀਆਈ ਬੈਂਕ ਕਾਰਡ ਤੋਂ ਖਰੀਦਣ ਤੇ 3000 ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ।
Apple iPad, iPad Pro: ਆਈਪੈਡ ਤੇ ਆਈਪੈਡ ਪ੍ਰੋ ਤੇ ਵੱਧ ਤੋਂ ਵੱਧ ਡਿਸਕਾਊਂਟ 5100 ਰੁਪਏ ਤੱਕ ਮਿਲ ਰਿਹਾ ਹੈ। ਇਸ ਤੋਂ ਇਲਾਵਾ 2500 ਰੁਪਏ ਦਾ ਕੈਸ਼ਬੈਕ ICICI ਬੈਂਕ ਦੇ ਕਾਰਡ ਤੋਂ ਖਰੀਦਣ ਵਾਲਿਆਂ ਨੂੰ ਮਿਲੇਗਾ।

About Sting Operation

Leave a Reply

Your email address will not be published. Required fields are marked *

*

themekiller.com