ਬਠਿੰਡਾ ਦਾ ਇੰਦਰਾ ਫਲ ਬਾਜ਼ਾਰ ਦੇ ਨਾਂਅ ‘ਤੇ ਵਿਵਾਦ

38 Bathinda
(Pargat Singh Sadiora)-ਬਠਿੰਡਾ ਦਾ “ਇੰਦਰਾ ਫਲ ਬਾਜ਼ਾਰ” ਵਿਵਾਦਾਂ ‘ਚ ਸਿੱਖ ਜਥੇਬੰਦੀਆਂ ਨੇ ਤਕੜਾ ਵਿਰੋਧ ਕੀਤਾ ਹੈ। ਜਥੇਬੰਦੀਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਨਾਂ ਬਦਲਣ ਲਈ ਚੌਵੀ ਘੰਟੇ ਦਾ ਅਲਟੀਮੇਟਮ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਦਲ ਖ਼ਾਲਸਾ ਦੇ ਗੁਰਵਿੰਦਰ ਸਿੰਘ ਤੇ 1984 ਸਿੱਖ ਪ੍ਰਵਾਸੀ ਸੰਘਰਸ਼ ਕਮੇਟੀ ਬਠਿੰਡਾ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਬਾਜ਼ਾਰ ਦੇ ਨਾਂਅ ਦਾ ਵਿਰੋਧ ਕਰਦਿਆਂ ਕਿਹਾ ਇੰਦਰਾ ਗਾਂਧੀ ਦੇ ਨਾਂਅ ਤੇ ਬਾਜ਼ਾਰ ਦਾ ਨਾਂ ਰੱਖ ਕੇ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਭੁੱਕਿਆ ਜਾ ਰਿਹਾ ਹੈ।
ਮਾਰਕੀਟ ਵਾਲਿਆਂ ਨੇ ਕਿਹਾ ਨਹੀਂ ਚਾਹੁੰਦੇ ਕੋਈ ਵੀ ਵਿਵਾਦ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਕੱਲ੍ਹ ਬਾਰਾਂ ਵਜੇ ਤੱਕ ਬਾਜ਼ਾਰ ਦਾ ਨਾਂ ਬਦਲ ਦੇਵਾਂਗੇ।
ਬਠਿੰਡਾ ਰੇਲਵੇ ਸਟੇਸ਼ਨ ਦੇ ਸਾਹਮਣੇ ਮਾਲ ਰੋਡ ‘ਤੇ ਬਣੀ ਫਰੂਟ ਮਾਰਕੀਟ ਦਾ ਨਾਂਅ ਇੰਦਰਾ ਫਲ ਬਾਜ਼ਾਰ ਰੱਖਿਆ ਗਿਆ ਹੈ। ਪਰ ਇਸ ਮਾਰਕੀਟ ਦੇ ਨਾਂਅ ਤੇ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਬਾਜ਼ਾਰ ਪ੍ਰਬੰਧਨ ਵੱਲੋਂ ਨਾਂਅ ਬਦਲਣ ਲਈ ਹਾਮੀ ਭਰ ਦਿੱਤੀ ਹੈ।

About Sting Operation

Leave a Reply

Your email address will not be published. Required fields are marked *

*

themekiller.com