ਬੱਚਨ ਨੂੰਹ ਦੀ ਇਕ ਝਲਕ ਪਾਉਣ ਲਈ ਬੇਕਾਬੂ ਹੋਈ ਭੀੜ

42 aish
ਮੁੰਬਈ(Sting Operation)- ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ 11 ਜਨਵਰੀ ਨੂੰ ਦੁਬਈ ‘ਚ ਲਾਜੀਂਸ (ਬ੍ਰਾਂਡ ਦਾ ਨਾਂ) ਦੇ ਨਵੇਂ ਸਟੋਰ ਦੇ ਲਾਂਚਿੰਗ ਇਵੈਂਟ ‘ਚ ਪੁੱਜੀ। ਦੁਬਈ ‘ਚ ਐਸ਼ਵਰਿਆ ਦੀ ਮੌਜੂਦਗੀ ਦੀ ਖਬਰ ਲੱਗਦੇ ਹੀ ਏਅਰਪੋਰਟ ਤੋਂ ਉਨ੍ਹਾਂ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਇੱਕਠੀ ਹੋ ਗਈ। ਸੋਸ਼ਲ ਮੀਡੀਆ ‘ਤੇ ਵਾਇਰਲ ਇਕ ਵੀਡੀਓ ‘ਚ ਦੇਖਿਆ ਗਿਆ ਕਿ ਐਸ਼ਵਰਿਆ ਜਿਵੇਂ ਹੀ ਇਵੈਂਟ ਦੇ ਲੋਕੇਸ਼ਨ ‘ਤੇ ਪੁੱਜੀ ਤਾਂ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲੱਗੇ ਤੇ ਉਨ੍ਹਾਂ ਨੂੰ ਚੀਅਰਅੱਪ ਕਰਨ ਲੱਗੇ।
ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦੁਬਈ ‘ਚ ਸੱਚੀ ‘ਚ ਐਸ਼ਵਰਿਆ ਦਾ ਕਾਫੀ ਸ਼ਾਨਦਾਰ ਸਵਾਗਤ ਕੀਤਾ ਗਿਆ।
ਐਸ਼ਵਰਿਆ ਦੇ ਇਸ ਦੁਬਈ ਇਵੈਂਟ ਤੋਂ ਕੁਝ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਐਸ਼ਵਰਿਆ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਫਿਲਮਾਂ ਦੀ ਗੱਲ ਕਰੀਏ ਤਾਂ ਐਸ਼ਵਰਿਆ ਜਲਦ ਹੀ ਅਨਿਲ ਕਪੂਰ ਤੇ ਰਾਜਕੁਮਾਰ ਰਾਓ ਨਾਲ ਫਿਲਮ ‘ਫੰਨੇ ਖਾਨ’ ‘ਚ ਨਜ਼ਰ ਆਵੇਗੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮਣੀਰਤਨਮ ਤੇ ਸੰਜੇ ਲੀਲਾ ਭੰਸਾਲੀ ਨਾਲ ਫਿਲਮ ਪ੍ਰੋਜੈਕਟਸ ਨੂੰ ਲੈ ਕੇ ਵੀ ਚਰਚਾ ਕਰ ਰਹੀ ਹੈ ਤੇ ਜਲਦ ਹੀ ਉਨ੍ਹਾਂ ਨਾਲ ਵੀ ਫਿਲਮ ਦਾ ਐਲਾਨ ਕਰ ਸਕਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com