ਰਿਲੀਜ਼ ਤੋਂ ਪਹਿਲਾਂ ਹੀ ‘ਪਦਮਾਵਤ’ ਨੂੰ ਕਰੋੜਾਂ ਦਾ ਨੁਕਸਾਨ

43 padmavat
ਮੁੰਬਈ (Sting Operation)- ਸੈਂਸਰ ਬੋਰਡ ਵਲੋਂ ਹਰੀ ਝੰਡੀ ਮਿਲਣ ਦੇ ਬਾਵਜੂਦ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਨੂੰ ਅਜੇ ਤੱਕ ਰਾਹਤ ਨਹੀਂ ਮਿਲੀ ਹੈ। ਕਈ ਸੂਬਿਆਂ ‘ਚ ਬੈਨ ਦੀ ਮੰਗ ਨੂੰ ਲੈ ਕੇ ਇਸ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ।
26 ਜਨਵਰੀ ਨੂੰ ਫਿਲਮ ਰਿਲੀਜ਼ ਕੀਤੇ ਜਾਣ ਦੀ ਚਰਚਾ ਹੈ। ਉਸ ਤੋਂ ਪਹਿਲਾਂ ਕਈ ਸੂਬਿਆਂ ‘ਚ ਪ੍ਰਦਰਸ਼ਨੀ ‘ਤੇ ਬੈਨ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਮੱਧ ਪ੍ਰਦੇਸ਼ ‘ਚ ਸ਼ਿਵਰਾਜ ਸਿੰਘ ਚੌਹਾਨ ਨੇ ਪਹਿਲਾਂ ਕੀਤੇ ਗਏ ਐਲਾਨ ਮੁਤਾਬਕ ‘ਪਦਮਾਵਤ’ ‘ਤੇ ਬੈਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਉਤਰ ਪ੍ਰਦੇਸ਼, ਉਤਰਖੰਡ ਅਤੇ ਪੰਜਾਬ ਸਮੇਤ ਕਈ ਸੂਬਿਆਂ ‘ਚ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਾਫੀ ਵਿਵਾਦ ਜਾਰੀ ਹੈ।
ਦੱਸਣਯੋਗ ਹੈ ਕਿ 250 ਕਰੋੜ ਦੇ ਭਾਰੀ ਬਜਟ ‘ਚ ਬਣੀ ਸੰਜੇ ਲੀਲਾ ਭੰਸਾਲੀ ਦੀ ਫਿਲਮ ਜੇਕਰ ਇਨ੍ਹਾਂ ਸਭ ਸੂਬਿਆਂ ‘ਚ ਬੈਨ ਹੋ ਜਾਂਦੀ ਹੈ ਤਾਂ ਫਿਲਮ ਨੂੰ ਕਰੋੜਾਂ ਦਾ ਨੁਕਸਾਨ ਹੋ ਜਾਵੇਗਾ। ਖਬਰਾਂ ਦੀ ਮੰਨੀਏ ਤਾਂ ਫਿਲਮ ਇਕ ਸੂਬੇ ‘ਚ ਘੱਟ ਤੋਂ ਘੱਟ 20 ਕਰੋੜ ਦਾ ਕਾਰੋਬਾਰ ਕਰ ਲਵੇਗੀ। ਇਸ ਤਰ੍ਹਾਂ ਜੇਕਰ ਫਿਲਮ ‘ਤੇ ਬੈਨ ਜਾਰੀ ਰਿਹਾ ਤਾਂ ਫਿਲਮ ਬਾਕਸ ਆਫਿਸ ‘ਤੇ ਘਾਟੇ ‘ਚ ਰਹਿ ਸਕਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com