ਲਓ ਜੀ ਆਖਿਰ ਇਸ ਸੁਪਰਸਟਾਰ ਨੇ ਖੋਲ੍ਹ ਹੀ ਦਿੱਤੀ ਸੋਨਮ ਦੇ ਵਿਆਹ ਦੀ ਪੋਲ

45 sonam
ਮੁੰਬਈ(Sting Operation)- ਅਦਾਕਾਰਾ ਸੋਨਮ ਕਪੂਰ ਕੋਲ੍ਹ ਅੱਜਕਲ ਦੋਹਰੀ ਖੁਸ਼ੀ ਦੀ ਵਜ੍ਹਾ ਹੈ। ਇਕ ਪਾਸੇ ਉਹ ਆਪਣੇ ਵਿਆਹ ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ ਤਾਂ ਦੂਜੇ ਪਾਸੇ ਉਨ੍ਹਾਂ ਦੀ ਫਿਲਮ ‘ਪੈਡਮੈਨ’ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ‘ਚ ਉਨ੍ਹਾਂ ਨਾਲ ਅਕਸ਼ੈ ਕੁਮਾਰ ਨਜ਼ਰ ਆਉਣਗੇ। ਅੰਦਾਜ਼ਾ ਹੈ ਕਿ ਸੋਨਮ ਅਪ੍ਰੈਲ 2018 ‘ਚ ਵਿਆਹ ਕਰੇਗੀ
‘ਪੈਡਮੈਨ’ ਦੇ ਪ੍ਰਮੋਸ਼ਨ ਦੌਰਾਨ ਅਕਸ਼ੈ ਕੁਮਾਰ ਨੇ ਵੀ ਅਜਿਹੇ ਇਸ਼ਾਰੇ ਦੇ ਦਿੱਤੇ ਹਨ ਕਿ ਸੋਨਮ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ। ਅਕਸ਼ੈ ਕੁਮਾਰ ਦੀਆਂ ਗੱਲਾਂ ਸੁਣ ਕੇ ਸੋਨਮ ਕਾਫੀ ਸ਼ਰਮਾ ਗਈ। ‘ਪੈਡਮੈਨ’ ਦੇ ਪ੍ਰਮੋਸ਼ਨ ਦੌਰਾਨ ਅਕਸ਼ੈ ਕੁਮਾਰ ਤੇ ਸੋਨਮ ਕਪੂਰ ‘ਇਨੋਵੇਸ਼ਨ ਕਾਨਕਲੇਵ’ ‘ਚ ਪੁੱਜੇ ਸਨ, ਜਿੱਥੇ ਸੋਨਮ ਕਪੂਰ ਕਾਫੀ ਉਤਸ਼ਾਹਿਤ ਹੋ ਗਈ ਤੇ ਉਨ੍ਹਾਂ ਕੋਲੋਂ ਇਕ ਆਟੋਮੈਟਿਕ ਕੁਕਿੰਗ ਮਸ਼ੀਨ ਦੇ ਬਾਰੇ ‘ਚ ਕੁਝ ਸਵਾਲ ਪੁੱਛੇ ਗਏ।
ਸੋਨਮ ਨੇ ਦੱਸਿਆ ਕਿ ਉਹ ਕੁਕਿੰਗ ਨਹੀਂ ਜਾਣਦੀ ਤੇ ਨਾ ਹੀ ਉਨ੍ਹਾਂ ਦੀ ਮਾਂ ਨੂੰ ਖਾਣਾ ਬਣਾਉਣਾ ਆਉਂਦਾ ਹੈ। ਉਨ੍ਹਾਂ ਦੇ ਪਿਤਾ ਅਨਿਲ ਕਪੂਰ ਦਾ ਮੰਨਣਾ ਹੈ ਕਿ ਉਹ ਉਨ੍ਹਾਂ ਦੀ ਜੀਵਨਸਾਥੀ ਹੈ ਤੇ ਖਾਣਾ ਬਣਾਉਣਾ ਉਨ੍ਹਾਂ ਦਾ ਹੀ ਕੰਮ ਨਹੀਂ ਹੈ। ਸੋਨਮ ਨੇ ਅਕਸ਼ੈ ਕੁਮਾਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮੈਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਪਰ ਅਕਸ਼ੈ ਸਰ ਨੂੰ ਖਾਣਾ ਬਣਾਉਣ ਆਉਂਦਾ ਹੈ।
ਸੋਨਮ ਦੇ ਜਵਾਬ ‘ਤੇ ਅਕਸ਼ੈ ਨੇ ਕਿਹਾ ਕਿ ‘ਸੋਨਮ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈ ਕਿ ਕੀ ਤੁਸੀਂ ਇਸ ਸਾਲ ਵਿਆਹ ਕਰਨ ਵਾਲੇ ਹੋ? ਜੇਕਰ ਤੁਸੀਂ ਇਸ ਸਾਲ ਵਿਆਹ ਕਰਨ ਵਾਲੇ ਹੋ ਤਾਂ ਮੈਂ ਤੁਹਾਨੂੰ ਆਟੋਮੈਟਿਕ ਕੁਕਿੰਗ ਮਸ਼ੀਨ ਗਿਫਟ ਕਰਾਂਗਾ। ਜਿਸ ਰਾਹੀਂ ਤੁਸੀਂ ਜਾਂ ਤੁਹਾਡੇ ਪਤੀ ਖਾਣਾ ਬਣਾ ਸਕਦੇ ਹੋ।” ਅਕਸ਼ੈ ਦੇ ਇਸ ਸਵਾਲ ‘ਤੇ ਸੋਨਮ ਕੋਲ੍ਹ ਕੋਈ ਜਵਾਬ ਨਹੀਂ ਹੁੰਦਾ। ਉਹ ਸਿਰਫ ਸ਼ਰਮਾ ਰਹੀ ਸੀ। ਸੋਨਮ ਦੀ ਮੁਸਕਰਾਹਟ ਦੇਖ ਕੇ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ।

About Sting Operation

Leave a Reply

Your email address will not be published. Required fields are marked *

*

themekiller.com