ਲੋਹੜੀ ‘ਤੇ ਧੀਆਂ ਲਈ ਭਾਵੁਕ ਹੋਏ ਸੁਖਬੀਰ ਬਾਦਲ …!

35 sukhbir_badal
ਚੰਡੀਗੜ੍ਹ(Sting Operation)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੋਹੜੀ ‘ਤੇ ਆਪਣੀਆਂ ਧੀਆਂ ਹਰਕੀਰਤ ਅਤੇ ਗੁਰਲੀਨ ਨਾਲ ਫੋਟੋ ਸ਼ੇਅਰ ਕੀਤੀ ਹੈ। ਬਾਦਲ ਨੇ ਲਿਖਿਆ ਹੈ ਕਿ ਇਹ ਉਹ ਤਸਵੀਰ ਹੈ ਜਿਸ ਨੇ ਸਿਮਰਤ ਦੀ #ਧੀਆਂਨਾਲਲੋਹੜੀ ਮੁਹਿੰਮ ਲਈ ਪ੍ਰੇਰਿਤ ਕੀਤਾ। ਪਿਛਲੇ ਹਫ਼ਤੇ ਪੁਰਾਣੀਆਂ ਤਸਵੀਰਾਂ ਦੇਖਦੇ-ਦੇਖਦੇ ਅਚਾਨਕ ਹੀ ਇਹ ਤਸਵੀਰ ਸਬੱਬੀਂ ਹੱਥ ਲੱਗੀ ਅਤੇ ਉਹ ਬੋਲੀ ‘ਜਿਵੇਂ ਅਸੀਂ ਮਨਾਉਂਦੇ ਆਏ ਹਾਂ ਓਵੇਂ ਸਾਰੇ ਲੋਕੀਂ ਧੀਆਂ ਦੀ ਲੋਹੜੀ ਕਿਉਂ ਨਹੀਂ ਮਨਾ ਸਕਦੇ’?
ਉਨ੍ਹਾਂ ਕਿਹਾ ਧੀਆਂ ਅਤੇ ਪਿਤਾ ਦਾ ਰਿਸ਼ਤਾ ਇੱਕ ਵੱਖਰੇ ਹੀ ਮੋਹ ਨਾਲ ਬੱਝਿਆ ਹੁੰਦਾ ਹੈ ਅਤੇ ਮੈਂ ਖ਼ੁਦ ਨੂੰ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਨਿਵਾਜ਼ਿਆ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇੱਕ ਨਹੀਂ ਬਲਕਿ ਦੋ ਦਾਤਾਂ ਬਖ਼ਸ਼ੀਆਂ! ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਨ ਲਈ ਤੁਹਾਡਾ ਦੋਵਾਂ ਦਾ ਧੰਨਵਾਦ ਹਰਕੀਰਤ ਅਤੇ ਗੁਰਲੀਨ। ਸਭ ਨੂੰ ਲੋਹੜੀ ਦੀਆਂ ਮੁਬਾਰਕਾਂ..!
ਉਨ੍ਹਾਂ ਕਿਹਾ ਕਿ ਹਰ ਪਰਿਵਾਰ ਵਿੱਚ ਧੀਆਂ ਖੁਸ਼ੀਆਂ ਦੀ ਬਹਾਰ ਲੈ ਕੇ ਆਉਂਦੀਆਂ ਹਨ ਅਤੇ ਅਤੇ ਸਾਨੂੰ ਕੁਝ ਨਾ ਕੁਝ ਅਜਿਹਾ ਨਿਵੇਕਲਾ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਦਰਸਾਈਏ ਕਿ ਤੁਹਾਡੇ ਵਰਗੇ ਹਰ ਪਿਤਾ ਅਤੇ ਮੇਰੇ ਵਰਗੀ ਹਰ ਮਾਂ ਲਈ ਉਹਨਾਂ ਦੀ ਕਿੰਨੀ ਅਹਿਮੀਅਤ ਹੈ।
ਬਾਦਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਸਮਰਥਨ ਦੇਖ ਕੇ ਅਸੀਂ ਬਹੁਤ ਖੁਸ਼ ਹਾਂ ਅਤੇ ਦੁਨੀਆ ਭਰ ਤੋਂ ਧੀਆਂ ਲਈ ਪਿਆਰ ਦਾ ਪ੍ਰਗਟਾਵਾ ਕਰਦੇ ਬਹੁਤ ਸਾਰੇ ਵੀਡੀਓ ਅਤੇ ਤਸਵੀਰਾਂ ਮਾਪੇ ਭੇਜ ਰਹੇ ਹਨ। ਮੈਨੂੰ ਯਕੀਨ ਹੈ ਕਿ ਸਿਮਰਤ ਦਾ ਪੇਜ ਧੀਆਂ ਲੋਹੜੀ ਦੀਆਂ ਤਸਵੀਰਾਂ ਨਾਲ ਭਰ ਜਾਵੇਗਾ। ਉਮੀਦ ਕਰਦਾ ਹਾਂ ਕਿ ਤੁਸੀਂ ਵੀ ਆਪਣੀ ਧੀ ਨਾਲ ਆਪਣੀ ਤਸਵੀਰ ਜ਼ਰੂਰ ਭੇਜੋਗੇ।

About Sting Operation

Leave a Reply

Your email address will not be published. Required fields are marked *

*

themekiller.com