ਵਣਿਕਾ ਕੁੰਡੂ ਛੇੜਛਾੜ: ਵਿਕਾਸ ਬਰਾਲਾ ਜੇਲ ਤੋਂ ਰਿਹਾਅ

31 varnika-kundu
ਚੰਡੀਗੜ੍ਹ(Pargat Singh Sadiora)- ਵਣਿਕਾ ਕੁੰਡੂ ਛੇੜਛਾੜ ਅਤੇ ਕਿਡਨੈਪਿੰਗ ਕੇਸ ‘ਚ ਵਿਕਾਸ ਬਰਾਲਾ ਜੇਲ੍ਹ ਤੋਂ ਰਿਹਾਅ ਹੋ ਗਿਆ। 11 ਜਨਵਰੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਰਿਹਾ ਹੋਇਆ। ਜੇਲ੍ਹ ਤੋਂ ਰਿਹਾਅ ਹੋਣ ਸਮੇਂ ਵਿਕਾਸ ਬਰਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਬੇਕਸੂਰ ਹੈ ਤੇ ਜੇਲ੍ਹ ‘ਚ ਪੰਜ ਮਹੀਨੇ ਰਹਿਣ ਨਾਲ ਉਸ ਦੀ ਲਾਅ ਦੀ ਪੜਾਈ ‘ਤੇ ਅਸਰ ਪਿਆ ਹੈ। ਹੁਣ ਉਹ ਆਪਣੀ ਪੜਾਈ ਵੱਲ ਧਿਆਨ ਦਵੇਗਾ।
ਵਿਕਾਸ ਹਰਿਆਣਾ ਦੇ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦਾ ਪੁੱਤਰ ਹੈ।ਵਿਕਾਸ ਬਰਾਲਾ ‘ਤੇ ਪੰਜ ਮਹੀਨੇ ਪਹਿਲਾਂ ਹਰਿਆਣਾ ਦੇ ਆਈਏਐਸ ਅਫਸਰ ਦੀ ਧੀ ਵਰਣਿਕਾ ਕੁੰਡੂ ਨੇ ਛੇੜਛਾੜ ਤੇ ਅਗਵਾਅ ਕਰਨ ਦਾ ਇਲਜ਼ਾਮ ਲਗਾਇਆ ਸੀ। ਵਿਕਾਸ ਨੂੰ ਚੰਡੀਗੜ੍ਹ ਦੀ ਅਦਾਲਤ ਵੱਲੋਂ ਚਾਰ ਵਾਰ ਜ਼ਮਾਨਤ ਰੱਦ ਹੋਣ ਤੋਂ ਬਾਅਦ ਪੰਜਵੀਂ ਵਾਰ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦਿੱਤੀ ਸੀ।

About Sting Operation

Leave a Reply

Your email address will not be published. Required fields are marked *

*

themekiller.com