ਅਕਾਲੀ ਦਲ ਦਲਿਤ ਭਾਈਚਾਰੇ ‘ਤੇ ਡੋਰੇ ਪਾਉਣ ਨੂੰ ਤਿਆਰ !

58 Gulzar-singh-Ranike
ਚੰਡੀਗੜ੍ਹ(Sting Operation)- ਪੰਜਾਬ ‘ਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਹੈ। ਹਰ ਸਿਆਸੀ ਪਾਰਟੀ ਦਲਿਤ ਵੋਟ ਬੈਂਕ ਨੂੰ ਆਪਣੇ ਨਾਲ ਖੜ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਇਸੇ ਤਹਿਤ ਹੀ ਪਾਰਟੀ ਆਪਣਾ ਦਲਿਤ ਵਿੰਗ ਬਣਾਉਂਦੀਆਂ ਹਨ। ਹੁਣ ਅਕਾਲੀ ਦਲ ਨੇ ਆਪਣੇ ਦਲਿਤ ਵਿੰਗ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਾਣੀਕੇ ਨੇ ਐਸ.ਸੀ. ਵਿੰਗ ਦਾ ਪੁਨਰ ਗਠਨ ਕਰਦਿਆਂ ਇਸ ਵਿੰਗ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਰਾਣੀਕੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਇਸ ਨੂੰ ਨਵੇਂ ਸਿਰੇਂ ਤੋ ਬਣਾਉਣ ਦਾ ਐਲਾਨ ਕੀਤਾ ਸੀ। ਇਸ ਵਿੱਚ ਐਸ.ਸੀ ਵਿੰਗ ਨੂੰ ਵੀ ਮੁੜ ਤੋਂ ਪੁਨਰ ਗਠਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਿੰਗ ਦੀ ਪਹਿਲੀ ਸੂਚੀ ਵਿੱਚ 11 ਮੈਂਬਰੀ ਸਲਾਹਕਾਰ ਕੌਂਸਲ ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਇਸ ਵਿੰਗ ਨਾਲ ਸਬੰਧਤ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਚਰਨਜੀਤ ਸਿੰਘ ਅਟਵਾਲ, ਬੀਬੀ ਸਤਵੰਤ ਕੌਰ ਸੰਧੂ, ਸੁਖਦੇਵ ਸਿੰਘ ਲਿਬੜਾ, ਸੋਹਣ ਸਿੰਘ ਠੰਡਲ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਪਵਨ ਕੁਮਾਰ ਟੀਨੂੰ, ਸੰਤ ਬਲਬੀਰ ਸਿੰਘ ਘੁੰਨਸ, ਜਸਟਿਸ (ਰਿਟਾ) ਨਿਰਮਲ ਸਿੰਘ, ਵਿਜੈ ਦਾਨਵ ਲੁਧਿਆਣਾ ਤੇ ਰਾਜ ਕੁਮਾਰ ਅਤਿਕਾਏ ਦੇ ਨਾਮ ਸ਼ਾਮਲ ਹਨ।

About Sting Operation

Leave a Reply

Your email address will not be published. Required fields are marked *

*

themekiller.com