ਅਸ਼ਲੀਲ ਵੀਡੀਓ ਕਾਂਡ: ਪੋਤਰੇ ਦੀ ਬਾਂਹ ਫੜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ ਚੱਢਾ

51 Charanjit-chaddha
ਅੰਮ੍ਰਿਤਸਰ(Pargat Singh Sadiora)- ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨ ਸਨਮੁਖ ਪੇਸ਼ ਹੋਏ। ਚੱਢਾ ਨੇ ਖ਼ੁਦ ਨੂੰ ਬੇਕਸੂਰ ਦੱਸਿਆ। ਚਰਨਜੀਤ ਚੱਢਾ ਅੱਜ ਆਪਣੇ ਪੋਤਰੇ ਹਰਪ੍ਰੀਤ ਅਨਮੋਲ ਚੱਢਾ ਦੇ ਸਹਾਰੇ ਨਾਲ ਅਕਾਲ ਤਖ਼ਤ ਸਾਹਿਬ ਪੇਸ਼ ਹੋਏ। ਸਿੰਘ ਸਾਹਿਬਾਨ ਚੱਢਾ ਬਾਰੇ ਅੱਜ ਹੀ ਕੋਈ ਫੈਸਲਾ ਸੁਣਾ ਸਕਦੇ ਹਨ।
ਅਧਿਆਪਕਾ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਨਜੀਤ ਚੱਢਾ ਨੂੰ ਅਕਾਲ ਤਖ਼ਤ ਸਾਹਿਬ ਨੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਜਿੱਥੇ ਚੱਢਾ ਨੂੰ ਚੀਫ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ, ਉੱਥੇ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਚੱਢਾ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ।
ਚਰਨਜੀਤ ਚੱਢਾ ਦੇ ਪੁੱਤ ਤੇ ਪੋਤਰੇ ਨੇ ਉਨ੍ਹਾਂ ਨੂੰ ਮੋਹ-ਜਾਲ (ਹਨੀ-ਟ੍ਰੈਪ) ਵਿੱਚ ਫਸਾ ਕੇ ਬਲੈਕਮੇਲਿੰਗ ਦੇ ਇਲਜ਼ਾਮ ਲਾਏ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਅਧਿਆਪਕਾ ਨੇ ਚਰਨਜੀਤ ਚੱਢਾ ਤੇ ਉਸ ਦੇ ਪੁੱਤਰ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਸੀ। ਇਸ ਸਮੇਂ ਚੱਢਾ ਅੰਤ੍ਰਿਮ ਜ਼ਮਾਨਤ ‘ਤੇ ਹਨ।

About Sting Operation

Leave a Reply

Your email address will not be published. Required fields are marked *

*

themekiller.com