ਪਟਿਆਲਾ ਨਿਗਮ ‘ਤੇ ਕਬਜ਼ਾ ਕਰਦਿਆਂ ਹੀ 1000 ਕਰੋੜ ਦਾ ਤੋਹਫਾ

52 Patiala-Mayor
ਪਟਿਆਲਾ(Pargat Singh Sadiora)- ਦਸੰਬਰ ਵਿੱਚ ਵੋਟਾਂ ਪੈਣ ਤੋਂ ਬਾਅਦ ਅੱਜ ਪਟਿਆਲਾ ਦੇ ਨਗਰ ਨਿਗਮ ਨੂੰ ਅੰਤਮ ਰੂਪ ਮਿਲ ਚੁੱਕਾ ਹੈ। ਸੰਜੀਵ ਸ਼ਰਮਾ ਬਿੱਟੂ ਨੂੰ ਸਰਬ ਸੰਮਤੀ ਨਾਲ ਨਗਰ ਨਿਗਮ ਪਟਿਆਲਾ ਦੇ ਚੌਥੇ ਹਾਊਸ ਦੇ ਪੰਜਵੇਂ ਮੇਅਰ ਚੁਣਿਆ ਗਿਆ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦਹਾਕੇ ਬਾਅਦ ਨਿਗਮ ‘ਤੇ ਕਾਬਜ਼ ਹੋਣ ਮਗਰੋਂ ਮੁੱਖ ਮੰਤਰੀ ਦੇ ਪਟਿਆਲਾ ਲਈ ਖਾਸ ਤੋਹਫੇ ਦਾ ਐਲਾਨ ਕੀਤਾ।
ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੀ ਨੁਹਾਰ ਬਦਲਣ ਲਈ 1000 ਕਰੋੜ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸ ਵਿੱਚੋਂ ਸਾਰੇ ਕੌਂਸਲਰ ਵਿਕਾਸ ਕਾਰਜ ਕਰਨਗੇ। ਮੇਅਰ ਤੋਂ ਬਾਅਦ ਜੋਗਿੰਦਰ ਸਿੰਘ ਯੋਗੀ ਨੂੰ ਸੀਨੀਅਰ ਡਿਪਟੀ ਮੇਅਰ ਚੁਣਿਆ ਗਿਆ। ਵਿਨਤੀ ਸੰਗਰ ਡਿਪਟੀ ਮੇਅਰ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਬਣੀ।
ਇਸ ਮੌਕੇ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ। ਬਿੱਟੂ ਤੇ ਯੋਗੀ ਦੋਵੇਂ ਹੀ ਪ੍ਰਨੀਤ ਕੌਰ ਦੇ ਕਰੀਬੀ ਦੱਸੇ ਜਾਂਦੇ ਹਨ ਜਦਕਿ ਵਿਨਤੀ ਸੰਗਰ ਬ੍ਰਹਮ ਮਹਿੰਦਰਾ ਦੀ ਚਹੇਤੀ ਦੱਸੀ ਜਾਂਦੀ ਹੈ। ਅੱਜ ਬਾਰਸ਼ ਨੇ ਨਿਗਮ ਹਾਊਸ ਦੀ ਚੋਣ ਦੇ ਜਸ਼ਨ ਦੇ ਰੰਗ ਵਿੱਚ ਭੰਗ ਪਾ ਦਿੱਤਾ। ਮਜਬੂਰੀ ਵੱਸ ਕਾਂਗਰਸੀ ਕੌਂਸਲਰਾਂ ਨੂੰ ਦਫਤਰ ਦੇ ਅੰਦਰ ਹੀ ਸਾਰਾ ਪ੍ਰੋਗਰਾਮ ਕਰਨਾ ਪਿਆ।

About Sting Operation

Leave a Reply

Your email address will not be published. Required fields are marked *

*

themekiller.com