‘ਪਦਮਾਵਤ’ ਦੀ ਸਕ੍ਰੀਨਿੰਗ ‘ਤੇ ਹੱਥਾਂ ‘ਚ ਹੱਥ ਪਾ ਕੇ ਪੁੱਜੇ ਦੀਪਿਕਾ-ਰਣਵੀਰ

10 deepika
ਮੁੰਬਈ((Sting Operation)- ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਕਾਫੀ ਵਿਵਾਦਾਂ ਤੋਂ ਬਾਅਦ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਮੰਗਲਵਾਰ ਰਾਤ ਨੂੰ ਸਕ੍ਰੀਨਿੰਗ ਰੱਖੀ ਗਈ ਸੀ, ਜਿਸ ‘ਚ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਹੱਥਾਂ ‘ਚ ਹਥ ਪਈ ਨਜ਼ਰ ਆਏ। ਰਣਵੀਰ ਨੇ ਲਖਨਵੀ ਕੁੜਤਾ ਪਾਇਆ ਸੀ, ਜਦੋਂ ਕਿ ਦੀਪਿਕਾ ਨੇ ਆਫ ਵ੍ਹਾਈਟ ਕਲਰ ਦਾ ਸੂਟ ਪਾਇਆ ਸੀ।
ਦੋਵੇਂ ਕਾਰ ‘ਚ ਵੀ ਇਕੱਠੇ ਹੀ ਸਕ੍ਰੀਨਿੰਗ ਲਈ ਪੁੱਜੇ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਕ ਵਾਰ ਫਿਰ ਦੋਹਾਂ ‘ਚ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ‘ਪਦਮਾਵਤ’ ‘ਚ ਦੀਪਿਕਾ ਰਾਣੀ ਪਦਮਾਵਤੀ ਦੇ ਕਿਰਦਾਰ ‘ਚ ਦਿਖੇਗੀ ਜਦੋਂ ਕਿ ਰਣਵੀਰ ਸਿੰਘ ਅਲਾਊਦੀਨ ਖਿਲਜੀ ਦੇ ਕਿਰਦਾਰ ‘ਚ।
ਰਣਵੀਰ ਇਸ ਫਿਲਮ ‘ਚ ਨੇਗਟਿਵ ਕਿਰਦਾਰ ‘ਚ ਦਿਖਣਗੇ। ਇਨ੍ਹਾਂ ਤੋਂ ਇਲਾਵਾ ਇਸ ਫਿਲਮ ‘ਚ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ ‘ਚ ਹਨ। ਫਿਲਮ ਨੂੰ ਪਿਛਲੇ ਸਾਲ ਦਸੰਬਰ ‘ਚ ਰਿਲੀਜ਼ ਹੋਣਾ ਸੀ ਪਰ ਕਰਨੀ ਸੈਨਾ ਦੇ ਵਿਰੋਧ ਕਾਰਨ ਫਿਲਮ ਦੀ ਰਿਲੀਜ਼ਿੰਗ ‘ਚ ਦੇਰੀ ਹੁੰਦੀ ਗਈ।
ਫਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਤੇ ਦੇਸ਼ ਦੇ ਕੁਝ ਸੂਬਿਆਂ ਨੇ ਇਸ ਨੂੰ ਰਿਲੀਜ਼ ਕਰਨ ਤੋਂ ਮਨਾ ਵੀ ਕੀਤਾ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਮੰਗਲਵਾਰ ਫੈਸਲਾ ਸੁਣਾਇਆ ਕਿ ਫਿਲਮ ਸਾਰੇ ਸੂਬਿਆਂ ‘ਚ ਰਿਲੀਜ਼ ਕੀਤੀ ਜਾ ਸਕਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com