‘ਪਦਮਾਵਤ’ : ਪ੍ਰਸ਼ਾਸਨ ਨੇ ਪੰਚਕੂਲਾ ‘ਚ ਲਾਗੂ ਕੀਤੀ ਧਾਰਾ 144

11 padmavat
ਮੁੰਬਈ(Sting Operation)- ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਦੀ ਰਿਲੀਜ਼ਿੰਗ ਨੂੰ ਲੈ ਕੇ ਹੋ ਰਹੇ ਵਿਵਾਦ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਪੰਚਕੂਲਾ ‘ਚ ਧਾਰਾ 144 ਲਾਗੂ ਕੀਤੀ ਗਈ ਹੈ।
ਦੱਸ ਦੇਈਏ ਕਿ ‘ਪਦਮਾਵਤ’ ‘ਚ ਦੀਪਿਕਾ ਪਾਦੂਕੋਣ ਰਾਣੀ ਪਦਮਾਵਤੀ ਦੇ ਕਿਰਦਾਰ ‘ਚ ਨਜ਼ਰ ਆਵੇਗੀ ਜਦੋਂ ਕਿ ਰਣਵੀਰ ਸਿੰਘ ਅਲਾਊਦੀਨ ਖਿਲਜੀ ਦੇ ਕਿਰਦਾਰ ‘ਚ ਹੈ। ਇਸ ਤੋਂ ਇਲਾਵਾ ਇਸ ਫਿਲਮ ‘ਚ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ ‘ਚ ਹਨ। ਫਿਲਮ ਨੂੰ ਪਿਛਲੇ ਸਾਲ ਦਸੰਬਰ ‘ਚ ਰਿਲੀਜ਼ ਹੋਣਾ ਸੀ ਪਰ ਕਰਨੀ ਸੈਨਾ ਦੇ ਵਿਰੋਧ ਕਾਰਨ ਫਿਲਮ ਦੀ ਰਿਲੀਜ਼ਿੰਗ ‘ਚ ਦੇਰੀ ਹੁੰਦੀ ਗਈ। ਫਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਤੇ ਦੇਸ਼ ਦੇ ਕੁਝ ਸੂਬਿਆਂ ਨੇ ਇਸ ਨੂੰ ਰਿਲੀਜ਼ ਕਰਨ ਤੋਂ ਮਨਾ ਵੀ ਕੀਤਾ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਮੰਗਲਵਾਰ ਫੈਸਲਾ ਸੁਣਾਇਆ ਕਿ ਫਿਲਮ ਸਾਰੇ ਸੂਬਿਆਂ ‘ਚ ਰਿਲੀਜ਼ ਕੀਤੀ ਜਾ ਸਕਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com