‘ਪੈਡਮੈਨ’ ਦੀ ਪ੍ਰਮੋਸ਼ਨ ਦੌਰਾਨ ਅਕਸ਼ੇ ਦੀ ਇਕ ਹਰਕਤ ਨੇ ਮਚਾ ਦਿੱਤਾ ਹੰਗਾਮਾ

1 akshaykumar
ਮੁੰਬਈ (Sting Operation)- ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਿਲਮ ‘ਪੈਡਮੈਨ’ ਦੀ ਜ਼ੋਰਾਂ-ਸ਼ੋਰਾਂ ਨਾਲ ਪ੍ਰਮੋਸ਼ਨ ਕਰ ਰਹੇ ਹਨ। ਅਕਸ਼ੇ ਕੁਮਾਰ ਨੇ ‘ਪਦਮਾਵਤ’ ਦੀ ਰਿਲੀਜ਼ ਨੂੰ ਆਸਾਨ ਬਣਾਉਣ ਲਈ ‘ਪੈਡਮੈਨ’ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਸੀ। ਹੁਣ ਅਕਸ਼ੇ ਫਿਲਮ ਦੀ ਪ੍ਰਮੋਸ਼ਨ ਜ਼ਬਰਦਸਤ ਢੰਗ ਨਾਲ ਕਰ ਰਹੇ ਹਨ। ਫਿਲਮ ਸੈਨੇਟਰੀ ਪੈਡ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਾਲੀ ਹੈ।
ਅਕਸ਼ੇ ਕੁਮਾਰ ਸੋਮਵਾਰ ਨੂੰ ਫਿਲਮ ਦੀ ਪ੍ਰਮੋਸ਼ਨ ਕਰਨ ਦਿੱਲੀ ਯੂਨੀਵਰਸਿਟੀ ਪਹੁੰਚੇ ਸਨ। ਇਥੇ ਵੁਮੈਨ ਮੈਰਾਥਨ ਦਾ ਆਯੋਜਨ ਕੀਤਾ ਗਿਆ ਸੀ। ਅਕਸ਼ੇ ਨੇ ਇਸ ਮੈਰਾਥਨ ‘ਚ ਆਪਣੀ ਮੌਜੂਦਗੀ ਦਰਜ ਕਰਵਾਈ ਸੀ ਪਰ ਇਸ ਮੈਰਾਥਨ ਦੀ ਇਕ ਤਸਵੀਰ ਵਾਇਰਲ ਹੋਈ ਹੈ, ਜਿਸ ‘ਚ ਉਹ ਭਾਰਤੀ ਜਨਤਾ ਪਾਰਟੀ ਦੀ ਸਟੂਡੈਂਟ ਵਿੰਗ ਏ. ਬੀ. ਵੀ. ਪੀ. ਦਾ ਝੰਡਾ ਹੱਥ ‘ਚ ਫੜੀ ਨਜ਼ਰ ਆ ਰਹੇ ਹਨ।
ਅਕਸ਼ੇ ਕੁਮਾਰ ਨੇ ਟਵੀਟ ਕੀਤਾ ਹੈ, ‘ਦਿੱਲੀ ਯੂਨੀਵਰਸਿਟੀ ਦੀ ਵੁਮੈਨ ਮੈਰਾਥਨ ਨੂੰ ਝੰਡਾ ਦਿਖਾਉਂਦੇ ਹੋਏ। ਇਹ ਲਵਲੀ ਲੇਡੀਜ਼ ਮਹਿਲਾ ਸਸ਼ਕਤੀਕਰਨ ਤੇ ਟੈਕਸ ਫ੍ਰੀ ਸੈਨੇਟਰੀ ਪੈਡਸ ਲਈ ਦੌੜ ਰਹੀਆਂ ਹਨ।’ ਹਾਲਾਂਕਿ ਅਕਸ਼ੇ ਕੁਮਾਰ ਦੇ ਹੱਥ ‘ਚ ਏ. ਬੀ. ਵੀ. ਪੀ. ਦਾ ਝੰਡਾ ਟਵਿਟਰ ‘ਤੇ ਹੰਗਾਮਾ ਮਚਾਉਣ ਲਈ ਕਾਫੀ ਰਿਹਾ। ਟਵਿਟਰ ‘ਤੇ ਲੋਕ ਉਨ੍ਹਾਂ ਨੂੰ ਰਾਜਨੀਤੀ ਤੋਂ ਦੂਰ ਹੋਣ ਦੀ ਸਲਾਹ ਦੇ ਰਹੇ ਹਨ ਤਾਂ ਕੋਈ ਉਨ੍ਹਾਂ ਦਾ ਮਜ਼ਾਕ ਬਣਾ ਰਿਹਾ ਹੈ।
ਕਿਸੇ ਨੇ ਉਨ੍ਹਾਂ ਦੀ ਕੈਨੇਡਾ ਦੀ ਨਾਗਰਿਕਤਾ ਨੂੰ ਮੁੱਦਾ ਬਣਾਇਆ ਹੈ ਤਾਂ ਕਈ ਉਨ੍ਹਾਂ ਨੂੰ ‘ਫਲਾਪਮੈਨ’ ਕਹਿ ਰਹੇ ਹਨ। ਦੱਸਣਯੋਗ ਹੈ ਕਿ ‘ਪੈਡਮੈਨ’ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ‘ਚ ਉਨ੍ਹਾਂ ਨਾਲ ਸੋਨਮ ਕਪੂਰ ਤੇ ਰਾਧਿਕਾ ਆਪਟੇ ਨਜ਼ਰ ਆਉਣਗੀਆਂ। ‘ਪੈਡਮੈਨ’ ‘ਚ ਅਕਸ਼ੇ ਅਰੁਣਾਚਲਮ ਮੁਰਗਨਾਥਮ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਅਸਲ ਜੀਵਨ ‘ਚ ਪੀਰੀਅਡ ਨਾਲ ਜੁੜੀਆਂ ਸਮੱਸਿਆਵਾਂ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਪੈਡਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਘੱਟ ਲਾਗਤ ਵਾਲੇ ਸੈਨੇਟਰੀ ਪੈਡ ਬਣਾਉਣ ਦੀ ਮਸ਼ੀਨ ਦੀ ਕਾਡ ਕੱਢੀ ਸੀ।

About Sting Operation

Leave a Reply

Your email address will not be published. Required fields are marked *

*

themekiller.com