ਪ੍ਰੇਮਿਕਾ ਨੇ ‘ਬਾਹੂਬਲੀ’ ਦੇ ਵਿਆਹ ‘ਤੇ ਤੋੜੀ ਚੁੱਪੀ, ਕਰ ਰਹੀ ਹੈ ਇਸ ਗੱਲ ਦੀ ਉਡੀਕ

4 prabhas
ਮੁੰਬਈ(Sting Operation)- ‘ਬਾਹੂਬਲੀ’ ਪ੍ਰਭਾਸ ਦੇ ਵਿਆਹ ਦੀਆਂ ਖਬਰਾਂ ਇਕ ਵਾਰ ਫਿਰ ਜ਼ੋਰ ਫੜ੍ਹ ਰਹੀਆਂ ਹਨ। ਹਾਲ ਹੀ ‘ਚ ਉਨ੍ਹਾਂ ਦੇ ਅੰਕਲ ਨੇ ਆਪਣੇ ਜਨਮਦਿਨ ‘ਤੇ ਦੱਸਿਆ ਕਿ ਉਹ ਇਸ ਸਾਲ ਵਿਆਹ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਪ੍ਰਭਾਸ ਵਿਆਹ ਕਿਸ ਨਾਲ ਕਰਨ ਜਾ ਰਹੇ ਹਨ। ‘ਬਾਹੂਬਲੀ’ ‘ਚ ਪ੍ਰਭਾਸ ਦੀ ਸਹਿ-ਅਦਾਕਾਰਾ ਅਨੁਸ਼ਕਾ ਸ਼ੈਟੀ ਨਾਲ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਅੱਗ ਵਾਂਗ ਫੈਲੀਆਂ ਸਨ।
ਹੁਣ ਅਨੁਸ਼ਕਾ ਨੇ ਪ੍ਰਭਾਸ ਨਾਲ ਵਿਆਹ ਦੀਆਂ ਖਬਰਾਂ ‘ਤੇ ਸਫਾਈ ਦੇ ਦਿੱਤੀ ਹੈ। ਅਨੁਸ਼ਕਾ ਨੇ ਕਿਹਾ ਕਿ, ”ਬੇਸ਼ਕ ਪ੍ਰਭਾਸ ਮੇਰੇ ਚੰਗੇ ਦੋਸਤ ਹਨ ਪਰ ਇਸ ਤੋਂ ਵੱਧ ਕੁਝ ਨਹੀਂ ਹੈ। ਮੈਂ ਜ਼ਿੰਦਗੀ ‘ਚ ਉਸ ਦੀ ਉਡੀਕ ਕਰ ਰਹੀ ਹਾਂ, ਜਿਸ ਨੂੰ ਮੈਂ ਪਸੰਦ ਕਰਾਂ। ਮੈਨੂੰ ਚੰਗਾ ਲੱਗਦਾ ਹੈ, ਜਦੋਂ ਲੋਕ ਮੇਰੇ ਵਿਆਹ ‘ਚ ਇੰਨੀ ਦਿਲਚਸਪੀ ਲੈਂਦੇ ਹਨ।”
ਇਸ ਤੋਂ ਪਹਿਲਾਂ ਅਨੁਸ਼ਕਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਪ੍ਰਭਾਸ ਵੀ ਪਹਿਲਾ ਸਫਾਈ ਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਇਸ ਦੀ ਪੂਰੀ ਉਮੀਦ ਸੀ ਕਿ ਮੇਰੇ ਨਾਂ ਨੂੰ ਸਹਿ-ਅਦਾਕਾਰਾ ਅਨੁਸ਼ਕਾ ਸ਼ੈਟੀ ਨਾਲ ਜੋੜਿਆ ਜਾਵੇਗਾ। ਜਦੋਂ ਕੋਈ ਐਕਟਰ ਲਗਾਤਾਰ ਇਕ ਹੀ ਫੀਮੇਲ ਅਦਾਕਾਰਾ ਨਾਲ ਦੋ ਤੋਂ ਵੱਧ ਵਾਰ ਫਿਲਮਾਂ ‘ਚ ਕੰਮ ਕਰ ਲਵੇ ਤਾਂ ਅਜਿਹੀਆਂ ਅਫਵਾਹਾਂ ਆਉਣੀਆਂ ਤਾਂ ਆਮ ਗੱਲ ਹਨ।
ਪ੍ਰਭਾਸ ਨੇ ਕਿਹਾ ਕਿ ਪਹਿਲਾਂ ਮੈਨੂੰ ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹ ਕੇ ਖਰਾਬ ਲੱਗਦਾ ਸੀ ਕਿ ਆਖਿਰ ਕੋਈ ਅਜਿਹਾ ਕਿਵੇਂ ਲਿਖ ਸਕਦਾ ਹੈ? ਪਰ ਹੁਣ ਮੈਨੂੰ ਇਹ ਨਾਰਮਲ ਲੱਗਦਾ ਹੈ। ਪ੍ਰਭਾਸ ਨੇ ਕਿਹਾ, ”ਮੈਂ ਖੁਸ਼ ਹਾਂ ਕਿ ਲੋਕ ਮੈਨੂੰ ਇੰਨਾ ਚਾਹੁੰਦੇ ਹਨ ਪਰ ਮੇਰੀਆਂ ਫੀਮੇਲ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਫਿਲਹਾਲ ਮੇਰਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ।

About Sting Operation

Leave a Reply

Your email address will not be published. Required fields are marked *

*

themekiller.com