ਮਸ਼ਹੂਰ ਨਿਰਦੇਸ਼ਕ ਨੇ ਅਦਾਕਾਰਾ ਭਾਵਨਾ ਨਾਲ ਕਰਵਾਇਆ ਵਿਆਹ

6 marraige
ਮੁੰਬਈ (Sting Operation)- ਮਸ਼ਹੂਰ ਮਲਿਆਲਮ ਅਭਿਨੇਤਰੀ ਭਾਵਨਾ ਮੇਨਨ ਬੀਤੇ ਦਿਨੀਂ ਨਿਰਦੇਸ਼ਕ ਨਵੀਨ ਕ੍ਰਿਸ਼ਣਾ ਨਾਲ ਵਿਆਹ ਦੇ ਬੱਧਨ ‘ਚ ਬੱਝੀ ਹੈ। ਦੋਵਾਂ ਨੇ ਤ੍ਰਿਸ਼ੂਰ ਦੇ ਥਿਰੂਵਾਮਬੰਦੀ ਮੰਦਿਰ ‘ਚ ਵਿਆਹ ਕੀਤਾ ਹੈ। ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਐਤਵਾਰ ਨੂੰ ਭਾਵਨਾ ਦਾ ਮਹਿੰਦੀ ਫੰਕਸ਼ਨ ਰੱਖਿਆ ਗਿਆ, ਜਿੱਥੇ ਉਹ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ। ਮਹਿੰਦੀ ‘ਚ ਭਾਵਨਾ ਨੇ ਪੀਲੇ ਰੰਗ ਦਾ ਗਾਊਨ ਪਹਿਨ ਕਾਫੀ ਖੂਬਸੂਰਤ ਲੱਗ ਰਹੀ ਸੀ।
ਭਾਵਨਾ ਗੋਲਡਨ ਕਲਰ ਦੀ ਸਿਲਕ ਸਾੜ੍ਹੀ ਨਾਲ ਟੇਂਪਲ ਜਵੈਲਰੀ ਪਹਿਣੇ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਇਹ ਵਿਆਹ ਕਾਫੀ ਪ੍ਰਾਈਵੇਟ ਰੱਖਿਆ ਗਿਆ। ਪਰਿਵਾਰ ਤੇ ਕਰੀਬੀ ਦੋਸਤਾਂ ਦੀ ਮੌਜੂਦਗੀ ‘ਚ ਭਾਵਨਾ-ਨਵੀਨ ਨੇ ਸੱਤ ਫੇਰੇ ਲਏ। ਸੋਮਵਾਰ ਦੀ ਸ਼ਾਮ ਨੂੰ ਹੀ ਤ੍ਰਿਸ਼ੂਰ ਦੇ ਜਵਾਹਰਲਾਲ ਕਨਵੇਸ਼ਨ ਸੈਂਟਰ ‘ਚ ਦੋਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ।
ਦੱਸਣਯੋਗ ਹੈ ਕਿ ਭਾਵਨਾ ਤੇ ਨਵੀਨ ਦੀ ਮੁਲਾਕਾਤ 2012 ‘ਚ ਪੀਸੀ ਸ਼ੰਕਰ ਦੀ ਫਿਲਮ ‘ਰੋਮਿਓ’ ਦੇ ਸੈੱਟ ‘ਤੇ ਹੋਈ ਸੀ। ਉਦੋਂ ਤੋਂ ਹੀ ਇਹ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। 2014 ‘ਚ ਦੋਵਾਂ ਦੀ ਮੰਗਣੀ ਹੋਈ ਸੀ। ਇਸ ਤੋਂ ਇਲਾਵਾ ਭਾਵਨਾ ਨੂੰ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਖਾਸ ਅੰਦਾਜ਼ ‘ਚ ਵਿਆਹ ਦੀ ਵਧਾਈ ਦਿੱਤੀ। ਉਨ੍ਹਾਂ ਵੀਡੀਓ ਮੈਸੇਜ਼ ਰਾਹੀਂ ਜ਼ਿੰਦਗੀ ਦੇ ਇਸ ਨਵੇਂ ਮੋੜ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

About Sting Operation

Leave a Reply

Your email address will not be published. Required fields are marked *

*

themekiller.com