ਮੁਰਾਦ ਪੂਰੀ ਹੋਣ ਤੇ ਦੀਪਿਕਾ ਪੁੱਜੀ ‘ਸਿੱਧੀਵਿਨਾਇਕ ਮੰਦਰ’, ਤਸਵੀਰਾਂ ਆਈਆਂ ਸਾਹਮਣੇ

2 deepika-padukone
ਮੁੰਬਈ(Sting Operation)- ਚਾਰੇ ਪਾਸੇ ਵਿਰੋਧੀਆਂ ਤੇ ਹਿੰਸਕ ਘਟਨਾਵਾਂ ਵਿਚਕਾਰ ਫਿਲਮ ‘ਪਦਮਾਵਤ’ ਨੂੰ ਸੁਪਰੀਮ ਕੋਰਟ ਵਲੋਂ ਮੁੜ ਖੁਸ਼ਖਬਰੀ ਮਿਲਦੇ ਹੀ ਫਿਲਮ ਦੀ ਲੀਡ ਅਦਾਕਾਰਾ ਦੀਪਿਕਾ ਪਾਦੂਕੋਣ ਮੁੰਬਈ ਦੇ ਪ੍ਰਸਿੱਧ ਸਿੱਧੀਵਿਨਾਇਕ ਮੰਦਰ ਪੁੱਜੀ।
ਦੀਪਿਕਾ ਨੇ ਇੱਥੇ ਬੱਪਾ ਦੇ ਸਾਹਮਣੇ ਮੱਥਾ ਟੇਕਦੇ ਹੋਏ ਫਿਲਮ ‘ਪਦਮਾਵਤ’ ਲਈ ਅਰਦਾਸ ਮੰਗੀ। ਇਸ ਦੌਰਾਨ ਮੰਦਰ ਦੇ ਬਾਹਰ ਮੀਡੀਆ ਦੀ ਭਾਰੀ ਭੀੜ ਦੇਖਣ ਨੂੰ ਮਿਲੀ।
ਸਖਤ ਸੁਰੱਖਿਆ ਵਿਵਸਥਾ ਵਿਚਕਾਰ ਦੀਪਿਕਾ ਨੇ ਮੰਦਰ ‘ਚ ਪ੍ਰਵੇਸ਼ ਕੀਤਾ। ‘ਪਦਮਾਵਤੀ’ ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਤੋਂ ਵੀ ਬੱਚਦੀ ਨਜ਼ਰ ਆਈ।
ਯਾਦ ਹੋਵੇ ਤਾਂ ਵੱਖ-ਵੱਖ ਰਾਜਪੂਤ ਸੰਗਠਨਾਂ ਨੇ ਰੱਜ ਕੇ ਫਿਲਮ ਦਾ ਵਿਰੋਧ ਕੀਤਾ ਹੈ। ਹੱਦ ਤਾਂ ਉਸ ਸਮੇਂ ਹੋ ਗਈ, ਜਦੋਂ ਦੀਪਿਕਾ ਪਾਦੂਕੋਣ ਦਾ ਨੱਕ ਕੱਟਣ ਵਾਲੇ ‘ਤੇ ਕਰੋੜਾਂ ਦੇ ਇਨਾਮ ਦਾ ਐਲਾਨ ਤੱਕ ਕਰ ਦਿੱਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਦੁਪਹਿਰ ਫਿਲਮ ‘ਪਦਮਾਵਤ’ ਲਈ ਖੁਸ਼ਖਬਰੀ ਆਈ। ਜਦੋਂ ਇਸ ਮਾਮਲੇ ‘ਤੇ ਮੁੜ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਫਿਲਮ ‘ਤੇ ਰੋਕ ਲਗਾਉਣ ਵਾਲੀਆਂ ਮੰਗਾਂ ਨੂੰ ਖਾਰਿਜ ਕਰ ਦਿੱਤਾ।
ਕੋਰਟ ਨੇ ਹੁਕਮ ਦਿੱਤਾ ਕਿ ‘ਪਦਮਾਵਤ’ ਬਿਨਾਂ ਕਿਸੇ ਰੋਕ ਦੇ ਪੂਰੇ ਦੇਸ਼ ‘ਚ ਰਿਲੀਜ਼ ਕੀਤੀ ਜਾਵੇ। ਇਸ ਦੇ ਠੀਕ ਬਾਅਦ ਫਿਲਮ ਦੀ ਲੀਡ ਅਦਾਕਾਰਾ ਨੇ ਮੰਦਰ ਪਹੁੰਚ ਕੇ ਬੱਪਾ ਅੱਗੇ ਆਪਣੀ ਆਸਥਾ ਜ਼ਾਹਰ ਕੀਤੀ।
ਫਿਲਮ ‘ਪਦਮਾਵਤ’ ‘ਚ ਦੀਪਿਕਾ ਪਾਦੂਕੋਣ ਮੇਵਾੜ ਦੀ ਮਹਾਰਣੀ ‘ਪਦਮਾਵਤ’ ਦਾ ਕਿਰਦਾਰ ਨਿਭਾਅ ਰਹੀ ਹੈ।
ਭਾਰਤੀ ਇਤਿਹਾਸ ਮੁਤਾਬਕ ‘ਪਦਮਾਵਤੀ’ ਨੇ ਹਜ਼ਾਰਾਂ ਰਾਜਪੂਤ ਮਹਿਲਾਵਾਂ ਨਾਲ ਅਗਨੀਕੁੰਡ ‘ਚ ਛਾਲ ਮਾਰ ਕੇ ਕੁਰਬਾਣੀ ਦੇ ਦਿੱਤੀ ਸੀ।
ਫਿਲਮ ‘ਚ ਦੀਪਿਕਾ ਤੋਂ ਇਲਾਵਾ ਸ਼ਾਹਿਦ ਕਪੂਰ, ‘ਮਹਾਰਾਜਾ ਰਤਨ ਸਿੰਘ’ ਦੀ ਭੂਮਿਕਾ ‘ਚ ਹਨ ਤਾਂ ਰਣਵੀਰ ਸਿੰਘ ‘ਅਲਾਊਦੀਨ ਖਿਲਜੀ’ ਦਾ ਰੋਲ ਪਲੇਅ ਕਰਨਗੇ। ਫਿਲਮ 24 ਜਨਵਰੀ ਨੂੰ ਪੂਰੇ ਦੇਸ਼ ‘ਚ ਰਿਲੀਜ਼ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com