ਸਾਰੇ ਦੇਸ਼ ‘ਚ ਰਿਲੀਜ਼ ਹੋਏਗੀ ‘ਪਦਮਾਵਤ’, ਰਾਜਸਥਾਨ ਤੇ ਮੱਧ ਪ੍ਰਦੇਸ਼ ਨੂੰ ਝਾੜ

41 padmavat
ਨਵੀਂ ਦਿੱਲੀ(Sting Operation)- ਸੁਪਰੀਮ ਕੋਰਟ ਨੇ ਚਾਰ ਰਾਜਾਂ ਦੀਆਂ ਸਰਕਾਰਾਂ ਨੂੰ ਝਟਕਾ ਦਿੰਦਿਆਂ ਫਿਲਮ ‘ਪਦਮਾਵਤ’ ਰਿਲੀਜ਼ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਫਿਲਮ ਸਾਰੇ ਦੇਸ਼ ਵਿੱਚ ਰਿਲੀਜ਼ ਕੀਤੀ ਜਾਏ। ਹਰਿਆਣਾ, ਰਾਜਸਥਾਨ, ਗੁਜਰਾਤ ਤੇ ਮੱਧ ਪ੍ਰਦੇਸ਼ ਸਰਕਾਰਾਂ ਮਾਹੌਲ ਖਰਾਬ ਹੋਣ ਦਾ ਵਾਸਤਾ ਪਾ ਕੇ ਫਿਲਮ ‘ਤੇ ਰੋਕ ਲਾਉਣ ਦੀ ਮੰਗ ਕਰ ਰਹੀਆਂ ਸੀ।
ਅਦਾਲਤ ਨੇ ਅੱਜ ਫਿਲਮ ‘ਪਦਮਾਵਤ’ ਉੱਤੇ ਪਾਬੰਦੀ ਲਾਉਣ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਸੁਪਰੀਮ ਕੋਰਟ ਨੇ ਕਿਹਾ ‘ਤੁਸੀਂ ਕੁਝ ਸੰਗਠਨਾਂ ਦੀ ਧਮਕੀ ਤੇ ਹਿੰਸਾ ਦਾ ਹਵਾਲਾ ਦੇ ਰਹੇ ਹੋ, ਅਸੀਂ ਇਹ ਪਟੀਸ਼ਨ ਉੱਤੇ ਸੁਣਵਾਈ ਕਿਉਂ ਕਰੀਏ। ਇੱਕ ਸੰਵਿਧਾਨਕ ਸੰਸਥਾ ਨੇ ਫ਼ਿਲਮ ਦੀ ਰਿਲੀਜ਼ ਲਈ ਹਰੀ ਝੰਡੀ ਦਿੱਤੀ ਹੈ। ਕੋਰਟ ਨੇ ਹੁਕਮ ਦਿੱਤਾ ਕਿ ਫਿਰ ਵੀ ਤੁਸੀਂ ਪਹਿਲਾਂ ਹੀ ਖਦਸ਼ਾ ਜਤਾ ਰਹੇ ਹੋ। ਕਾਨੂੰਨ ਵਿਵਸਥਾ ਬਣਾਈ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ।”
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ, “ਲੋਕ ਇਹ ਸਮਝਣ ਕਿ ਅਦਾਲਤ ਨੇ ਇਹ ਹੁਕਮ ਦੇ ਦਿੱਤਾ ਹੈ ਤੇ ਉਹ ਉਸ ਦੀ ਪਾਲਣਾ ਕਰਨ।” ਰਾਜਸਥਾਨ ਤੇ ਮੱਧ ਪ੍ਰਦੇਸ਼ ਸਰਕਾਰਾਂ ਦੀ ਦਲੀਲ ਸੀ ਕਿ ਫ਼ਿਲਮ ਦੀ ਰਿਲੀਜ਼ ਨਾਲ ਰਾਜ ਵਿੱਚ ਹਿੰਸਾ ਹੋ ਸਕਦੀ ਹੈ। ਦੋਵੇਂ ਸਰਕਾਰਾਂ ਦਾ ਦਾਅਵਾ ਹੈ ਕਿ ਖੂਫੀਆ ਵਿਭਾਗ ਨੇ ਵੀ ਇਸ ਤਰ੍ਹਾਂ ਦੀ ਰਿਪੋਰਟ ਦਿੱਤੀ ਹੈ।
ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਹਰਿਆਣਾ, ਰਾਜਸਥਾਨ, ਗੁਜਰਾਤ ਤੇ ਮੱਧ ਪ੍ਰਦੇਸ਼ ਵਿੱਚ ਲੱਗੀ ਪਾਬੰਦੀ ਤੋਂ ਰੋਕ ਹਟਾ ਦਿੱਤੀ ਸੀ। ਫ਼ਿਲਮ ਨੂੰ ਪੂਰੇ ਦੇਸ਼ ਵਿੱਚ ਰਿਲੀਜ਼ ਕਰਨ ਦੇ ਹੁਕਮ ਦਿੱਤੇ ਸਨ। ਇਸ ਫ਼ੈਸਲੇ ਨਾਲ ‘ਪਦਮਾਵਤ’ ਫ਼ਿਲਮ ਬਣਾਉਣ ਵਾਲਿਆਂ ਨੂੰ ਰਾਹਤ ਮਿਲੀ ਹੈ।

About Sting Operation

Leave a Reply

Your email address will not be published. Required fields are marked *

*

themekiller.com