ਹਰਿਆਣਾ ‘ਚ ਇਕੱਲਾ ਵਿਧਾਨ ਸਭਾ ਚੋਣ ਲੜੇਗਾ ਅਕਾਲੀ

54 sukhbirsinbghbadal
ਚੰਡੀਗੜ੍ਹ(Sting Operation)- ਹਰਿਆਣਾ ‘ਚ ਹੁਣ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਇਕੱਲਾ ਚੋਣ ਲੜੇਗਾ। ਇਹ ਚੋਣ ਤੱਕੜੀ ਦੇ ਚੋਣ ਨਿਸ਼ਾਨ ‘ਤੇ ਲੜੀ ਜਾਵੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਮਿਲ ਕੇ ਚੋਣ ਲੜਦਾ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹੁਣ ਹਰਿਆਣਾ ‘ਚ ਇਕੱਲਾ ਚੋਣ ਲੜੇਗਾ। ਸਾਡਾ ਉੱਥੇ ਐਸਜੀਪੀਸੀ ‘ਚ ਵੀ ਚੰਗਾ ਅਧਾਰ ਹੈ। ਉਮੀਦ ਹੈ ਕਿ ਹਰਿਆਣਾ ਦੇ ਲੋਕ ਸਾਨੂੰ ਚੰਗਾ ਸਮੱਰਥਨ ਦੇਣਗੇ। ਉਨ੍ਹਾਂ ਕਿਹਾ ਕਿ ਚੋਣ ਤੋਂ ਬਾਅਦ ਹੀ ਕਿਸੇ ਨਾਲ ਗਠਜੋੜ ਬਾਰੇ ਸੋਚਿਆ ਜਾਵੇਗਾ। ਉਨ੍ਹਾਂ ਕਿਹਾ ਪਾਰਟੀ ਨੇ ਅਬਰਜ਼ਰਬਰ ਤਾਇਨਾਤ ਕਰ ਦਿੱਤੇ ਹਨ ਤੇ ਅਬਰਜ਼ਰਬਰਾਂ ਦੇ ਮੁਖੀ ਬਲਵਿੰਦਰ ਸਿੰਘ ਭੂੰਦੜ ਹੋਣਗੇ।
ਇਸ ਮੌਕੇ ਅਕਾਲੀ ਦਲ ਨੇ ਪਾਰਟੀ ਦੀ ਭਰਵੀਂ ਮੀਟਿੰਗ ਕੀਤੀ ਤੇ ਇਸ ‘ਚ ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰ ਸ਼ਾਮਲ ਹੋਏ। ਸਾਰੇ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਚੰਗਾ ਪ੍ਰਦਰਸ਼ਨ ਕਰੇਗੀ।
ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਮਿਲ ਕੇ ਚੋਣ ਲੜਦਾ ਹੈ। ਹਰਿਆਣਾ ‘ਚ ਅਕਾਲੀ ਦਲ ਬੀਜੇਪੀ ਖ਼ਿਲਾਫ ਚੋਣ ਲੜੇਗਾ। ਹੁਣ ਦੇਖਣਾ ਹੈ ਕਿ 2019 ਲੋਕ ਸਭਾ ਚੋਣਾਂ ਤੱਕ ਅਕਾਲੀ ਦਲ ਬੀਜੇਪੀ ਨਾਲ ਗਠਜੋੜ ਰਹਿੰਦਾ ਹੈ ਜਾਂ ਨਹੀਂ।

About Sting Operation

Leave a Reply

Your email address will not be published. Required fields are marked *

*

themekiller.com