ਸੋਸ਼ਲ ਮੀਡੀਆ ਲੋਕਤੰਤਰ ਲਈ ਖ਼ਤਰਾ-ਫੇਸਬੁੱਕ

26 facebook
ਸਾਨ ਫਰਾਂਸਿਸਕੋ (Sting Operation)- ਫੇਸਬੁ੍ੱਕ ਨੇ ਕਿਹਾ ਹੈ ਕਿ ਅਭਿਵਿਅਕਤੀ ਪ੍ਰਗਟਾਉਣ ਨੂੰ ਨਵਾਂ ਆਯਾਮ ਦੇਣ ਵਾਲਾ ਇੰਟਰਨੈੱਟ ਲੋਕਤੰਤਰ ਲਈ ਖ਼ਤਰਾ ਵੀ ਬਣ ਸਕਦਾ ਹੈ। ਫੇਸਬੁੱਕ ਦੇ ਪ੍ਰੋਡਕਟ ਮੈਨੇਜਰ ਸਮਿਧ ਚੱਕਰਵਰਤੀ ਨੇ ਕਿਹਾ ‘ਇੰਟਰਨੈੱਟ ਇਕ ਸਫ਼ਲ ਲੋਕਤੰਤਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਮੈਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਕਾਸ਼ ਮੈਂ ਇਸ ਗੱਲ ਦੀ ਗਾਰੰਟੀ ਦੇ ਸਕਦਾ ਕਿ ਸੋਸ਼ਲ ਮੀਡੀਆ ਦੇ ਸਕਾਰਾਤਮਕ ਪਹਿਲੂ ਸਾਰੇ ਪ੍ਰਕਾਰ ਦੀ ਨਕਾਰਾਤਮਕਤਾ ‘ਤੇ ਭਾਰੀ ਪੈਣਗੇ ਪਰ ਇਹ ਸੰਭਵ ਨਹੀਂ ਹੈ। ਸਾਡਾ ਫਰਜ਼ ਹੈ ਕਿ ਅਸੀਂ ਇਸ ਤਕਨੀਕ ਦੀ ਸਹੀ ਵਰਤੋਂ ਕਰੀਏ ਤਾਂਕਿ ਫੇਸਬੁੱਕ ਵਰਗੀ ਸਾਈਟ ਭਰੋਸੇਯੋਗ ਬਣ ਸਕੇ।
2016 ‘ਚ ਹੋਈ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ‘ਚ ਰੂਸ ਦੀ ਹਿੱਸੇਦਾਰੀ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਵੱਖਰੇ ਤਰ੍ਹਾਂ ਦੇ ਸਾਈਬਰ ਜੰਗ ਦੀ ਇਸ ਘਟਨਾ ‘ਚ ਰੂਸ ਸਮਰਥਿਤ ਵੈੱਬਸਾਈਟਾਂ ਨੇ ਵਹਿਮ ਕਰਨ ਵਾਲੇ 80 ਹਜ਼ਾਰ ਇਸ਼ਤਿਹਾਰ ਪੋਸਟ ਕੀਤੇ ਸਨ। ਇਸ ਨੂੰ ਕਰੀਬ 12.6 ਕਰੋੜ ਲੋਕਾਂ ਨੇ ਵੇਖਿਆ ਸੀ। ਇਸ ਦੇ ਬਾਅਦ ਤੋਂ ਹੀ ਫੇਸਬੁੱਕ ਇਹ ਹੱਲ ਲੱਭਣ ‘ਚ ਲੱਗ ਗਿਆ ਹੈ ਜਿਸ ਨਾਲ ਝੂਠੀਆਂ ਖ਼ਬਰਾਂ ਅਤੇ ਵਹਿਮ ਕਰਨ ਵਾਲੇ ਇਸ਼ਤਿਹਾਰਾਂ ਨੂੰ ਖ਼ਤਮ ਕੀਤਾ ਜਾ ਸਕੇ। ਸੀਆਈਓ ਮਾਰਕ ਜ਼ੁਕਰਬਰਗ ਨੇ ਦਾਅਵਾ ਕੀਤਾ ਹੈ ਕਿ ਫੇਸਬੁੱਕ ‘ਤੇ ਉਪਲੱਬਧ ਨਫ਼ਰਤ ਫ਼ੈਲਾਉਣ ਵਾਲੇ ਸੰਦੇਸ਼ਾਂ ਨੂੰ 2018 ‘ਚ ਹਟਾ ਦਿੱਤਾ ਜਾਵੇਗਾ।
ਚੱਕਰਵਰਤੀ ਨੇ ਕਿਹਾ ‘ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਯੂਜ਼ਰ ਆਪ ਇਹ ਦੇਖ ਸਕਣ ਕਿ ਕਿਸ ਇਸ਼ਤਿਹਾਰ ਲਈ ਕਿਸ ਵਿਅਕਤੀ ਜਾਂ ਸੰਸਥਾ ਨੇ ਭੁਗਤਾਨ ਕੀਤਾ ਹੈ। ਨਿਊਜ਼ ਫੀਡ ‘ਚ ਮੌਜੂਦ ਕੰਟੈਂਟ ਦੀ ਤਰਜੀਹ ਤੈਅ ਕਰਨ ਲਈ ਮਾਹਿਰਾਂ ਦੀ ਰਾਏ ਲੈਣ ਦੇ ਨਾਲ ਯੂਜ਼ਰਾਂ ‘ਚ ਸਰਵੇ ਕਰਨ ਦਾ ਵੀ ਵਿਚਾਰ ਕੀਤਾ ਗਿਆ ਹੈ।’ ਯੂਜ਼ਰ ਇਕ ਹੀ ਮੁੱਦੇ ‘ਤੇ ਵੱਖ-ਵੱਖ ਵਿਚਾਰ ਦੇਖ ਸਕਣ ਇਸ ਲਈ ‘ ਸਬੰਧਿਤ ਆਰਟੀਕਲ’ ਬਦਲ ਦਾ ਵੀ ਟੈਸਟ ਕੀਤਾ ਜਾ ਰਿਹਾ ਹੈ।

About Sting Operation

Leave a Reply

Your email address will not be published. Required fields are marked *

*

themekiller.com