26 ਜਨਵਰੀ ਤੋਂ ਪਹਿਲਾਂ ਤਿੰਨ ਮਾਮਲਿਆਂ ਨੇ ਉਡਾਈ ਸੁਰੱਖਿਆ ਏਜੰਸੀਆਂ ਦੀ ਨੀਂਦ

43 terorist
ਨਵੀਂ ਦਿੱਲੀ(Sting Operation)- 26 ਜਨਵਰੀ ਨੂੰ ਮੁਲਕ ਰਿਪਬਲਿਕ ਡੇ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਸਾਰੇ ਪਾਸੇ ਅਲਰਟ ਜਾਰੀ ਹੈ ਪਰ ਫਿਰ ਵੀ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ਵਿੱਚ ਇੱਕ ਅੱਤਵਾਦੀ ਗ੍ਰਿਫ਼ਤਾਰ ਹੋਇਆ ਹੈ। ਨੋਇਡਾ ਵਿੱਚ ਜੇਹਾਦ ਵਾਲੇ ਮੈਸੇਜ ਪਹੁੰਚ ਰਹੇ ਹਨ ਤੇ ਅਮਰੋਹਾ ਵਿੱਚ 4 ਕਸ਼ਮੀਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਨੋਇਡਾ ਦੇ ਇੱਕ ਸ਼ਖ਼ਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਨੂੰ ਮੋਬਾਈਲ ‘ਤੇ ਟੈਕਸਟ ਮੈਸੇਜ ਭੇਜੇ ਜਾ ਰਹੇ ਹਨ ਜਿਸ ਵਿੱਚ ਉਸ ਨੂੰ ਅੱਤਵਾਦੀ ਬਣਨ ਦੀ ਅਪੀਲ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੈਸੇਜ ਵਿੱਚ ਲਿਖਿਆ ਹੈ ਕਿ ਓਸਾਮਾ ਬਿਨ ਲਾਦੇਨ ਖ਼ੁਦਾ ਹੈ ਤੇ ਤੁਸੀਂ ਜੇਹਾਦ ਲਈ ਅੱਤਵਾਦੀ ਬਣ ਜਾਓ। ਸ਼ੈਲੇਂਦਰ ਨਾਂ ਦੇ ਨੌਜਵਾਨ ਨੂੰ ਅਜਿਹੇ ਮੈਸੇਜ 10 ਜਨਵਰੀ ਤੋਂ ਆ ਰਹੇ ਹਨ।
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇੰਡੀਅਨ ਮੁਜ਼ਾਹਿਦੀਨ ਦੇ ਫਾਉਂਡਰ ਮੈਂਬਰ ਤੌਕੀਰ ਕੁਰੈਸ਼ੀ ਨੂੰ ਗਾਜ਼ੀਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਤੌਕੀਰ ਮੁਲਕ ਵਿੱਚ ਕਈ ਬੰਬ ਧਮਾਕਿਆਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ। ਇਸ ਨੇ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਆਪਣੀ ਪੜ੍ਹੀਈ ਕੀਤੀ ਹੈ। ਕੁਰੈਸ਼ੀ ਨੂੰ 4 ਦਿਨ ਲਈ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।
ਇਸ ਤੋਂ ਇਲਾਵਾ 4 ਸ਼ੱਕੀ ਕਸ਼ਮੀਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਹੜੇ ਕਿ ਬੱਸ ਵਿੱਚ ਸਵਾਰ ਸਨ ਤੇ ਕੋਡਵਰਡ ਵਿੱਚ ਗੱਲਾਂ ਕਰ ਰਹੇ ਸਨ।

About Sting Operation

Leave a Reply

Your email address will not be published. Required fields are marked *

*

themekiller.com