ਮੁੰਬਈ (Sting Operation)- ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ ‘ਸੀਕ੍ਰੇਟ ਸੁਪਰਸਟਾਰ’ ਚੀਨ ਦੇ ਬਾਕਸ ਆਫਿਸ ‘ਤੇ ਖੂਬ ਧਮਾਲਾਂ ਪਾ ਰਹੀ ਹੈ। ਆਮਿਰ ਦੀ ਪ੍ਰਸਿੱਧੀ ਚੀਨ ‘ਚ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ $6.89 ਮਿਲੀਅਨ, ਸ਼ਨੀਵਾਰ $10.54 ਮਿਲੀਅਨ, ਐਤਵਾਰ $9.87 ਮਿਲੀਅਨ, ਸੋਮਵਾਰ $4.97 ਮਿਲੀਅਨ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 4 ਦਿਨਾਂ ‘ਚ $32.27 ਮਿਲੀਅਨ ਯਾਨੀ 205.99 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਬਾਰੇ ਜਾਣਕਾਰੀ ਟਰੇਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਦਿੱਤੀ ਹੈ।
ਦੱਸਣਯੋਗ ਹੈ ਕਿ ‘ਸੀਕ੍ਰੇਟ ਸੁਪਰਸਟਾਰ’ ‘ਚ ਆਮਿਰ ਤੋਂ ਇਲਾਵਾ ਅਭਿਨੇਤਰੀ ਜ਼ਾਇਰਾ ਵਸੀਮ ਅਹਿਮ ਭੂਮਿਕਾ ‘ਚ ਹੈ। ਆਮਿਰ-ਜ਼ਾਇਰਾ ਸਟਾਰਰ ਫਿਲਮ ‘ਸੀਕ੍ਰੇਟ ਸੁਪਰਸਟਾਰ’ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ ਅਤੇ ਇਸ ਫਿਲਮ ਨੂੰ ਆਮਿਰ ਦੇ ਪ੍ਰੋਡਕਸ਼ਨ ਹੇਠ ਪ੍ਰੋਡਿਊਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ‘ਚ ਬਾਕਸ ਆਫਿਸ ‘ਤੇ ਚੰਗਾ ਬਿਜ਼ਨੈੱਸ ਕਰਨ ‘ਚ ਸਫਲ ਰਹੇਗੀ।