ਸੋਹਾ ਨੇ ਆਪਣੀ ਬੇਟੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

5 soha
ਮੁੰਬਈ(Sting Operation)- ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਪਿੱਛਲੇ ਕੁਝ ਸਮੇਂ ਤੋਂ ਆਪਣੀ ਧੀ ਇਨਾਇਆ ਨੂੰ ਲੈ ਕੇ ਕਾਫੀ ਰੁੱਝੀ ਰਹਿੰਦੀ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਇਨਾਇਆ ਲਈ ਕੱਢਦੀ ਹੈ ਪਰ ਹਾਲ ਹੀ ਵਿਚ ਸੋਹਾ ਨੇ ਆਪਣੀ ਧੀ ਲਈ ਸਭ ਦੇ ਸਾਹਮਣੇ ਇੰਨੀ ਵੱਡੀ ਗੱਲ ਬੋਲ ਦਿੱਤੀ।
ਦਰਅਸਲ ਖਬਰ ਮੁਤਾਬਕ ਡਿਜ਼ਾਈਨਰ ਨੀਤਾ ਲੁੱਲਾ ਲਈ ਸ਼ੋਸਟਾਪਰ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸੋਹਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਹੀ ਉਨ੍ਹਾਂ ਦਾ ਨਵਾਂ ਪ੍ਰੋਜੈਕਟ ਹੈ।
ਉਨ੍ਹਾਂ ਨੇ ਸਭ ਦੇ ਸਾਹਮਣੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਕੋਈ ਇਹ ਪੁੱਛਦਾ ਰਹਿੰਦਾ ਹੈ ਕਿ ਉਨ੍ਹਾਂ ਦਾ ਅਗਲਾ ਪ੍ਰੋਜੈਕਟ ਕੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਫਿਲਹਾਲ ਪ੍ਰੋਜੈਕਟ ਇਨਾਇਆ ਹੀ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਲੈ ਰਿਹਾ ਹੈ ਅਤੇ ਉਹ ਇਸ ਨਾਲ ਬਹੁਤ ਖੁਸ਼ ਹੈ।
ਇਹ ਪੁੱਛੇ ਜਾਣ ‘ਤੇ ਕਿ ਅਜਿਹੇ ਕਿਹੜੇ ਗੁਣ ਅਤੇ ਮੁੱਲ ਹਨ ਜਿਨ੍ਹਾਂ ਨੂੰ ਉਹ ਆਪਣੀ ਧੀ ਵਿਚ ਦੇਖਣਾ ਚਾਹੁੰਦੀ ਹੈ ਤਾਂ ਸੋਹਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਇਨਾਇਆ ਆਪਣੇ ਖੁੱਦ ਦੀ ਸ਼ਖਸੀਅਤ ਬਣਾਏ। ਉਹ ਚਾਹੁੰਦੀ ਹੈ ਕਿ ਇਨਾਇਆ ਖੁੱਲ ਕੇ ਗੱਲ ਕਰੇ। ਉਹ ਆਪਣੀ ਧੀ ਨੂੰ ‍ਆਤਮਵਿਸ਼ਵਾਸ ਅਤੇ ਭਰੋਸਾ ਬਣਾਏ ਰੱਖਣ ਦਾ ਗੁਣ ਦੇਣਾ ਚਾਹੁੰਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com