ਅਕਾਲੀ ਵੀ BJP ਦੇ ਰਾਹ,ਟੀਪੂ ਸੁਲਤਾਨ ਦੇ ਵਿਰੋਧ ‘ਚ ਨਿੱਤਰੇ!

26 sirsa
ਨਵੀਂ ਦਿੱਲੀ(Sting Operation)- ਭਾਰਤੀ ਜਨਤਾ ਪਾਰਟੀ ਦਾ ਰੰਗ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਚੜ੍ਹਦਾ ਨਜ਼ਰ ਆ ਰਿਹਾ ਹੈ। ਪਹਿਲਾਂ ਬੀਜੇਪੀ ਮੁਸਲਮਾਨ ਸਾਸ਼ਕਾਂ ਅਕਬਰ,ਟੀਪੂ ਸੁਲਤਾਨ ਦਾ ਵਿਰੋਧ ਕਰਦੀ ਸੀ ਤੇ ਹੁਣ ਅਕਾਲੀ ਦਲ ਦੇ ਲੀਡਰ ਵੀ ਟੀਪੂ ਸੁਲਤਾਨ ਖ਼ਿਲਾਫ ਬੋਲਣ ਲੱਗੇ ਹਨ। ਅਕਾਲੀ ਲੀਡਰ ਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਆਪ ਸਰਕਾਰ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਟੀਪੂ ਸੁਲਤਾਨ ਦੀ ਤਸਵੀਰ ਲਗਾਏ ਜਾਣ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਟੀਪੂ ਸੁਲਤਾਨ ਇਕ ਤਾਨਾਸ਼ਾਹ ਸੀ ਜਿਸਨੇ ਆਪਣੇ ਮਰਜ਼ੀ ਅਨੁਸਾਰ ਜਬਰੀ ਲੋਕਾਂ ਦਾ ਧਰਮ ਪਰਿਵਰਤਨ ਕਰਵਾਇਆ।
ਸਿਰਸਾ ਨੇ ਕਿਹਾ ਕਿ ਟੀਪੂ ਸੁਲਤਾਨ ਨੇ ਖੁਦ ਇਹ ਗੱਲ ਮੰਨੀ ਸੀ ਕਿ ਉਸਨੇ 400 ਹਜ਼ਾਰ ਹਿੰਦੂਆਂ ਨੂੰ ਜਬਰੀ ਮੁਸਲਿਮ ਬਣਾਇਆ ਹੈ। ਉਹਨਾਂ ਕਿਹਾ ਕਿ ਅਜਿਹੇ ਫਿਰਕੂ ਵਿਅਕਤੀ ਦੀ ਤਸਵੀਰ ਵਿਧਾਨ ਸਭਾ ਵਿਚ ਲਾਉਣ ਦਾ ਆਪ ਸਰਕਾਰ ਦਾ ਫੈਸਲਾ ਬਿਲਕੁਲ ਹੀ ਤਰਕ ਵਿਹੂਣਾ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਰਦਿਆਂ ਸਿਰਸਾ ਨੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਅਸੀਂ ਲੋਕਤੰਤਰੀ ਦੇਸ਼ ਵਿਚ ਰਹਿੰਦੇ ਹਾਂ ਜਿਥੇ ਸਿਰਫ ਧਰਮ ਨਿਰਪੱਖਤਾ ਹੀ ਪ੍ਰਵਾਨ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਨਾ ਸਿਰਫ ਗਲਤ ਤੇ ਤਰਕ ਵਿਹੁਣਾ ਹੈ ਬਲਕਿ ਇਸ ਨਾਲ ਦੇਸ਼ ਵਿਚ ਗਲਤ ਸੰਦੇਸ਼ ਜਾਵੇਗਾ। ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਤਸਵੀਰ ਤੁਰੰਤ ਹਟਾਏ ਜਾਣ ਦੇ ਹੁਕਮ ਦੇਣ ਨਹੀਂ ਤਾਂ ਉਹ ਖੁਦ ਇਸਨੂੰ ਹਟਾਉਣ ਲਈ ਮਜ਼ਬੂਰ ਹੋਣਗੇ।

About Sting Operation

Leave a Reply

Your email address will not be published. Required fields are marked *

*

themekiller.com