ਅਗਵਾ ਕੀਤੇ ਵਿਅਕਤੀ ਨੂੰ ਹੀ ਗੋਲੀ ਮਾਰ ਦਿੱਤੀ ਐਫਬੀਆਈ ਏਜੰਟ ਨੇ

14 fbi
ਹਿਊਸਟਨ,(Sting Operation)- ਵੀਰਵਾਰ ਸਵੇਰ ਨੂੰ ਹਿਊਸਟਨ ਦੇ ਇੱਕ ਘਰ ਵਿੱਚ ਮਾਰੇ ਛਾਪੇ ਦੌਰਾਨ ਇੱਕ ਐਫਬੀਆਈ ਏਜੰਟ ਨੇ ਕਿਡਨੈਪ ਕੀਤੇ ਵਿਅਕਤੀ ਨੂੰ ਹੀ ਗੋਲੀ ਮਾਰ ਦਿੱਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।ਐਫਬੀਆਈ ਦੀ ਤਰਜ਼ਮਾਨ ਕ੍ਰਿਸਟੀਨਾ ਗਾਰਜ਼ਾ ਨੇ ਦੱਸਿਆ ਕਿ ਘਰ ਵਿੱਚ ਮਾਰੇ ਗਏ ਛਾਪੇ ਦੌਰਾਨ ਐਫਬੀਆਈ ਏਜੰਟ ਨੇ ਸਵੇਰੇ 4:00 ਵਜੇ ਤੋਂ ਠੀਕ ਪਹਿਲਾਂ ਅਗਵਾ ਕੀਤੇ ਗਏ ਵਿਅਕਤੀ ਦੇ ਹੀ ਗੋਲੀ ਮਾਰ ਦਿੱਤੀ। ਉਸ ਵਿਅਕਤੀ ਦੇ ਨਾਂ ਦਾ ਖੁਲਾਸਾ ਤਾਂ ਨਹੀਂ ਕੀਤਾ ਗਿਆ ਪਰ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਹਿਊਸਟਨ ਤੋਂ 64 ਕਿਲੋਮੀਟਰ ਦੀ ਦੂਰੀ ਉੱਤੇ ਕੌਨਰੋਏ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਵਿਅਕਤੀ ਨੂੰ ਅਗਵਾ ਕੀਤਾ ਗਿਆ ਸੀ ਤੇ ਫਿਰੌਤੀ ਲਈ ਕਾਬੂ ਕਰਕੇ ਰੱਖਿਆ ਗਿਆ ਸੀ। ਕੌਨਰੋਏ ਪੁਲਿਸ ਮੁਖੀ ਫਿਲਿਪ ਡਿਊਪੁਇਸ ਨੇ ਦੱਸਿਆ ਕਿ ਸਿਸਟਮ ਫੇਲ੍ਹ ਹੋ ਗਿਆ ਸੀ। ਭਾਵੇਂ ਇਹ ਸਿਰਫ ਹਾਦਸਾ ਸੀ ਜਾਂ ਨਹੀਂ ਪਰ ਉਹ ਵਿਅਕਤੀ ਆਪਣੇ ਘਰ ਨਹੀਂ ਪਹੁੰਚ ਸਕਿਆ।
ਪੁਲਿਸ ਨੇ ਦੱਸਿਆ ਕਿ ਦੋ ਪੁਰਸ਼ਾਂ ਤੇ ਇੱਕ ਔਰਤ ਨੂੰ ਇਸ ਅਗਵਾਕਾਂਡ ਲਈ ਚਾਰਜ ਕੀਤਾ ਗਿਆ। ਦੋਵਾਂ ਪੁਰਸ਼ਾਂ ਨੂੰ ਗੁੱਸੇ ਨਾਲ ਮਾਰੇ ਗਏ ਡਾਕੇ ਲਈ ਵੀ ਚਾਰਜ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਦੋਵੇਂ ਵਿਅਕਤੀ ਕੌਨਰੋਏ ਦੇ ਇੱਕ ਘਰ ਵਿੱਚ ਦਾਖਲ ਹੋਏ ਤੇ ਇੱਕ ਵਿਅਕਤੀ ਨੂੰ ਅਗਵਾ ਕਰ ਲਿਆ। ਉਸ ਦੇ 12 ਸਾਲਾ ਲੜਕੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਨੇ ਅੱਗੋਂ ਮਦਦ ਲਈ ਐਫਬੀਆਈ ਨੂੰ ਸੱਦ ਲਿਆ। ਐਫਬੀਆਈ ਨੇ ਸੈੱਲਫੋਨ ਸਿਗਨਲਜ਼ ਦਾ ਪਿੱਛਾ ਕੀਤਾ ਤੇ ਹਿਊਸਟਨ ਦੇ ਨੇੜੇ ਇੱਕ ਮੋਟਲ ਵਿੱਚ ਪਹੁੰਚ ਗਏ ਜਿੱਥੇ ਦੋਵੇਂ ਮਸ਼ਕੂਕਾਂ ਨੂੰ ਫੜ੍ਹ ਲਿਆ ਗਿਆ। ਮਸ਼ਕੂਕ ਐਫਬੀਆਈ ਏਜੰਟ ਤੇ ਪੁਲਿਸ ਅਧਿਕਾਰੀਆਂ ਨੂੰ ਇੱਕ ਘਰ ਵਿੱਚ ਲੈ ਕੇ ਗਏ ਜਿੱਥੇ ਮਸ਼ਕੂਕ ਮਹਿਲਾ ਉਸ ਵਿਅਕਤੀ ਨਾਲ ਮੌਜੂਦ ਸੀ ਜਿਸ ਨੂੰ ਅਗਵਾ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਹੋਰ ਵਿਅਕਤੀ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ, ਵੀ ਘਰ ਵਿੱਚ ਮੌਜੂਦ ਸਨ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀ ਚਲਾਉਣ ਦੀ ਲੋੜ ਹੀ ਕਿਉਂ ਪਈ।

About Sting Operation

Leave a Reply

Your email address will not be published. Required fields are marked *

*

themekiller.com