ਆਧਾਰ ਦਾ ਫਰਜ਼ੀਵਾੜਾ: ਇੱਕ ਆਧਾਰ ਨਾਲ 9 ਮੋਬਾਈਲ ਨੰਬਰ ਲਿੰਕ

6 aadhar
ਨਵੀਂ ਦਿੱਲੀ(Sting Operation)- ਦਿੱਲੀ ਵਿੱਚ ਆਧਾਰ ਕਾਰਡ ਦੇ ਨਾਂ ‘ਤੇ ਫਰਜ਼ੀਵਾੜਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦਿੱਲੀ ਵਿੱਚ ਇੱਕ ਆਧਾਰ ਨਾਲ 9 ਮੋਬਾਈਲ ਨੰਬਰ ਲਿੰਕ ਮਿਲੇ ਹਨ ਜਦਕਿ ਇੱਕ ਆਧਾਰ ਨਾਲ ਸਿਰਫ਼ 6 ਨੰਬਰ ਲਿੰਕ ਕੀਤੇ ਜਾ ਸਕਦੇ ਹਨ।
ਇਸ ਫਰਜ਼ੀਵਾੜੇ ਦਾ ਖ਼ੁਲਾਸਾ ਦਿੱਲੀ ਦੇ ਮਯੂਰ ਵਿਹਾਰ ਦੀ ਰਹਿਣ ਵਾਲੀ ਪ੍ਰਿਯਾ ਨੇ ਕੀਤਾ ਹੈ। ਹਾਉਸਵਾਈਫ ਪ੍ਰਿਯਾ ਨੇ ਦੱਸਿਆ ਕਿ ਉਹ 16 ਜਨਵਰੀ ਨੂੰ ਮਯੂਰ ਵਿਹਾਰ ਵਿੱਚ ਏਅਰਟੈੱਲ ਦੇ ਸੈਂਟਰ ‘ਤੇ ਆਪਣਾ ਮੋਬਾਈਲ ਨੰਬਰ ਲਿੰਕ ਕਰਵਾਉਣ ਗਈ ਸੀ। ਜਦ ਉਨ੍ਹਾਂ ਆਪਣਾ ਆਧਾਰ ਨੰਬਰ ਏਅਰਟੈੱਲ ਸੈਂਟਰ ‘ਤੇ ਦਿੱਤਾ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ 9 ਮੋਬਾਈਲ ਨੰਬਰ ਪਹਿਲਾਂ ਤੋਂ ਹੀ ਲਿੰਕ ਹਨ।
ਹੁਣ ਸਵਾਲ ਇਹ ਹੈ ਕਿ ਜੇਕਰ 6 ਨੰਬਰ ਹੀ ਲਿੰਕ ਹੋ ਸਕਦੇ ਹਨ ਤਾਂ 9 ਨੰਬਰ ਕਿਵੇਂ ਲਿੰਕ ਹੋ ਗਏ? ਪ੍ਰਿਆ ਨੇ ਇਹ ਗੱਲ ਟਵਿੱਟਰ ਰਾਹੀਂ ਦੁਨੀਆ ਸਾਹਮਣੇ ਰੱਖੀ। ਇਸ ਤੋਂ ਬਾਅਦ ਇਹ ਮੈਸੇਜ ਵਾਈਰਲ ਹੋ ਗਿਆ। ਇਸ ਤੋਂ ਬਾਅਦ ਪ੍ਰਿਯਾ ਨੇ ਏਅਰਟੈੱਲ ਦੇ ਕਸਟਮਰ ਕੇਅਰ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ।
ਇਸ ਤੋਂ ਬਾਅਦ 20 ਜਨਵਰੀ ਨੂੰ ਏਅਰਟੈੱਲ ਵੱਲੋਂ ਫ਼ੋਨ ਕਰਕੇ ਦੱਸਿਆ ਗਿਆ ਕਿ ਸਿਸਟਮ ਵਿੱਚ ਕਿਸੇ ਪ੍ਰੋਬਲਮ ਕਾਰਨ ਉਨ੍ਹਾਂ ਦਾ ਨੰਬਰ ਲਿੰਕ ਨਹੀਂ ਹੋ ਸਕਿਆ ਪਰ ਹੁਣ ਹੋ ਸਕਦਾ ਹੈ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਪ੍ਰਿਯਾ ਦੇ ਨੰਬਰ ਨਾਲ 9 ਨੰਬਰ ਲਿੰਕ ਹੋਏ ਤੇ ਬਾਅਦ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਸਾਰਿਆਂ ਲਈ 31 ਮਾਰਚ ਤੱਕ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਜ਼ਰੂਰੀ ਹੈ।

About Sting Operation

Leave a Reply

Your email address will not be published. Required fields are marked *

*

themekiller.com