ਕਰਣੀ ਸੈਨਾ ਸੰਜੇ ਲੀਲਾ ਭੰਸਾਲੀ ਦੀ ਮਾਂ ‘ਤੇ ਬਣਾਏਗੀ ਫ਼ਿਲਮ..!

23 Bhansali
ਨਵੀਂ ਦਿੱਲੀ(Sting Operation)- ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਦੇ ਵਿਰੋਧ ਦੇ ਬਾਵਜੂਦ ਫ਼ਿਲਮ ਰਿਲੀਜ਼ ਹੋ ਗਈ ਹੈ ਪਰ ਇਸ ਤੋਂ ਬਾਅਦ ਕਰਣੀ ਸੈਨਾ ਨੇ ਐਲਾਨ ਕੀਤਾ ਹੈ ਕਿ ਉਹ ਭੰਸਾਲੀ ਦੀ ਮਾਂ ‘ਤੇ ਫ਼ਿਲਮ ਬਨਾਉਣਗੇ ਅਤੇ ਉਸ ਦਾ ਨਾਂ ‘ਲੀਲਾ ਦੀ ਲੀਲਾ’ ਹੋਵੇਗਾ।
ਰਾਜਸਥਾਨ ਦੇ ਚਿੱਤੌੜਗੜ੍ਹ ‘ਚ ਇੱਕ ਪ੍ਰੈਸ ਕਾਨਫਰੰਸ ‘ਚ ਕਰਣੀ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਗੋਵਿੰਦ ਸਿੰਘ ਖਾਂਗਰੋਟ ਨੇ ਕਿਹਾ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਅਰਵਿੰਦ ਵਿਆਸ ਕਰਨਗੇ ਅਤੇ ਇਸ ਦੀ ਕਹਾਣੀ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਅਗਲੇ 15 ਦਿਨਾਂ ‘ਚ ਫ਼ਿਲਮ ਸ਼ੁਰੂ ਹੋ ਜਾਵੇਗੀ ਅਤੇ ਇਸੇ ਸਾਲ ਰਿਲੀਜ਼ ਵੀ ਕਰਾਂਗੇ।
ਕਰਣੀ ਸੈਨਾ ਦੇ ਲੀਡਰ ਮੁਤਾਬਿਕ ਫਿਲਮ ਦੀ ਸ਼ੂਟਿੰਗ ਰਾਜਸਥਾਨ ‘ਚ ਹੋਵੇਗੀ। ਉਨ੍ਹਾਂ ਕਿਹਾ ਕਿ ਭੰਸਾਲੀ ਨੇ ਸਾਡੀ ਮਾਂ ਪਦਮਾਵਤੀ ਦੀ ਬੇਇੱਜ਼ਤੀ ਕੀਤੀ ਹੈ ਪਰ ਅਸੀਂ ਇਹ ਪੱਕਾ ਕਰਾਂਗੇ ਕਿ ਉਨ੍ਹਾਂ ਨੂੰ ਇਸ ‘ਤੇ ਮਾਣ ਮਹਿਸੂਸ ਹੋਵੇ। ਉਨ੍ਹਾਂ ਕਿਹਾ ਕਿ ਮੁਲਕ ‘ਚ ਇਹ ਅਧਿਕਾਰੀ ਸਾਰਿਆਂ ਨੂੰ ਹੈ ਕਿ ਉਹ ਫ਼ਿਲਮ ਬਣਾ ਸਕਣ।

About Sting Operation

Leave a Reply

Your email address will not be published. Required fields are marked *

*

themekiller.com