ਕਾਸਗੰਜ ਹਿੰਸਾ ਅਜੇ ਵੀ ਜਾਰੀ, 50 ਗ੍ਰਿਫਤਾਰੀਆਂ!

29 fire
ਲਖਨਊ(Sting Operation)- ਹਿੰਸਾ ਦੀ ਅੱਗ ‘ਚ ਸੜ੍ਹ ਰਹੇ ਉਤਰ ਪ੍ਰਦੇਸ਼ ਦੇ ਕਾਸਗੰਜ ‘ਚ ਅੱਜ ਲਗਾਤਾਰ ਤੀਸਰੇ ਦਿਨ ਵੀ ਫਸਾਦ ਜਾਰੀ ਹੈ। ਅੱਜ ਸਵੇਰੇ ਫਸਾਦੀਆਂ ਨੇ ਦੁਕਾਨਾਂ ‘ਚ ਅੱਗ ਲਾ ਦਿੱਤੀ। ਬੀਤੇ ਦੋ ਦਿਨਾਂ ਤੋਂ ਕਾਸਗੰਜ ‘ਚ ਕਰਫਿਊ ਲਾਗੂ ਹੈ। ਪੀ.ਏ.ਸੀ. ਤੇ ਪੁਲਿਸ ਦੇ ਜਵਾਨ ਤਾਇਨਾਤ ਹਨ ਪਰ ਹਿੰਸਾ ਤੇ ਅਗਜਨੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਗਣਤੰਤਰ ਦਿਵਸ ‘ਤੇ ਤਿਰੰਗਾ ਯਾਤਰਾ ਦੌਰਾਨ ਦੋ ਗੁੱਟਾਂ ਵਿਚਾਲੇ ਝੜਪ ਹੋਈ ਸੀ। ਪੂਰੇ ਸ਼ਹਿਰ ‘ਚ ਧਾਰਾ 144 ਲਾਗੂ ਹੈ। ਇੰਟਰਨੈੱਟ ਸੇਵਾ ਠੱਪ ਕੀਤੀ ਗਈ ਹੈ। ਹੁਣ ਤੱਕ 50 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।
ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਸ਼ੁੱਕਰਵਾਰ ਨੂੰ ਦੋ ਗੁਟਾਂ ਵਿੱਚ ਹੋਈ ਝੜਪ ਮਗਰੋਂ ਹੁਣ ਵੀ ਤਣਾਅ ਬਣਿਆ ਸੀ ਤੇ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਕਰਫਿਊ ਲਾਉਣ ਤੇ ਭਾਰੀ ਸੁਰੱਖਿਆ ਬਲਾਂ ਦੀ ਨਿਯੁਕਤੀ ਦੇ ਬਾਵਜੂਦ ਹਿੰਸਾ ਫੇਰ ਭੜਕ ਉੱਠੀ। 10 ਲੋਕਾਂ ਨੂੰ ਹੱਤਿਆ ਤੇ ਦੰਗਾ ਭੜਕਾਉਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 39 ਲੋਕਾਂ ਨੂੰ ਲਾਅ ਐਂਡ ਆਰਡਰ ਵਿਗਾੜਣ ਦੇ ਇਲਜ਼ਾਮ ਵਿੱਚ ਫੜਿਆ ਗਿਆ ਹੈ। ਕਾਸਗੰਜ ਜ਼ਿਲ੍ਹੇ ਨਾਲ ਲੱਗਦੀਆਂ ਸਾਰੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਏਡੀਜੀ ਆਨੰਦ ਕੁਮਾਰ ਨੇ ਕਿਹਾ ਕਿ ਕਾਸਗੰਜ ਵਿੱਚ ਕੱਲ੍ਹ ਦੇ ਬਾਅਦ ਕੋਈ ਹਿੰਸਾ ਨਹੀਂ ਹੋਈ। ਕਿਸੇ ਦੀ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਕੁਝ ਸ਼ਰਾਰਤੀ ਅਨਸਰਾਂ ਨੇ ਅੱਜ ਚੰਦਨ ਦੇ ਦਾਹ ਸੰਸਕਾਰ ਮਗਰੋਂ ਇੱਕ ਬੱਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇੱਕ ਝੌਂਪੜੀ ਜਲਾਉਣ ਦੀ ਕੋਸ਼ਿਸ਼ ਕੀਤੀ ਪਰ ਇਸਨੂੰ ਕੰਟਰੋਲ ਕਰ ਲਿਆ ਗਿਆ ਹੈ। ਸ਼ਰਾਰਤੀ ਅਨਸਰਾਂ ਦੇ ਵੱਲੋਂ ਅਫਵਾਹ ਫੈਲਾਉਣ ਦੀ ਕੋਸ਼ਿਸ਼ ਹੋਈ ਹੈ। ਸੋਸ਼ਲ ਮੀਡੀਆ ਵਿੱਚ ਵੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਸ ਨੂੰ ਸਫਲਤਾਪੂਰਵਕ ਰੋਕਿਆ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com