ਬੁੱਲ੍ਹਾਂ ਦੀ ਸਰਜਰੀ ਨੇ ਵਿਗਾੜਿਆ ਕਪੂਰ ਖਾਨਦਾਰ ਦੀ ਨੂੰਹ ਦਾ ਚਿਹਰਾ

45 sridevi
ਮੁੰਬਈ(Sting Operation)- ਬਾਲੀਵੁੱਡ ਹਸਤੀਆਂ ‘ਚ ਸਰਜਰੀ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ। ਇਸ ‘ਚ ਹੁਣ ਅਦਾਕਾਰਾ ਸ਼੍ਰੀਦੇਵੀ ਦਾ ਨਾਂ ਵੀ ਜੁੜ ਗਿਆ ਹੈ। ਹਾਲ ‘ਚ ਮੁੰਬਈ ‘ਚ ਇਕ ਇਵੈਂਟ ‘ਚ ਪਤੀ ਬੋਨੀ ਕਪੂਰ ਨਾਲ ਨਜ਼ਰ ਆਈ ਸ਼੍ਰੀਦੇਵੀ ਦੇ ਬੁੱਲ੍ਹਾਂ ਦਾ ਆਕਾਰ ਕਾਫੀ ਅਜੀਬ ਨਜ਼ਰ ਆਇਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਉਨ੍ਹਾਂ ਦੀ ਇਕ ਵੀਡੀਓ ਤੇ ਤਸਵੀਰਾਂ ‘ਚ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਉਨ੍ਹਾਂ ਨੇ ਬੁੱਲ੍ਹਾਂ ਦੀ ਸਰਜਰੀ ਕਰਵਾ ਲਈ ਹੈ, ਜੋ ਦੇਖਣ ‘ਚ ਬਹੁਤ ਖਰਾਬ ਲੱਗ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਸ਼੍ਰੀਦੇਵੀ ਦੀ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲ ਹੀ ‘ਚ ਅਦਾਕਾਰਾ ਈਸ਼ਾ ਗੁਪਤਾ ਦੀ ਪਲਾਸਟਿਕ ਸਰਜਰੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਅਸਲ ‘ਚ ਬੀਤੇ ਦਿਨੀਂ ਸ਼੍ਰੀਦੇਵੀ ਨਿਰਦੇਸ਼ਕ ਅਨੁਰਾਗ ਬਾਸੂ ਵਲੋਂ ਕਰਵਾਈ ਗਈ ਸਰਸਵਤੀ ਪੂਜਾ ਲਈ ਪਹੁੰਚੀ ਸੀ। ਇਸ ਦੌਰਾਨ ਕੈਮਰੇ ਦੀਆਂ ਨਜ਼ਰਾਂ ਉਨ੍ਹਾਂ ਦੇ ਲਿਪਸ ਦੇ ਵਿਗੜੇ ਸ਼ੇਪ ‘ਤੇ ਜਾ ਪਹੁੰਚੀਆਂ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਬੁੱਲ੍ਹਾਂ ਦੀ ਸਰਜਰੀ ਕਰਵਾਈ ਹੈ।
ਅੱਖਾਂ ‘ਤੇ ਚਸ਼ਮਾ ਲਗਾਏ ਤੇ ਕੈਜ਼ੂਅਲ ਲੁੱਕ ‘ਚ ਇਸ ਇਵੈਂਟ ‘ਚ ਪੁੱਜੀ ਸ਼੍ਰੀਦੇਵੀ ਨਾਲ ਉਨ੍ਹਾਂ ਦੇ ਪਤੀ ਬੋਨੀ ਵੀ ਮੌਜੂਦ ਸਨ। ਜਦੋਂ ਸ਼੍ਰੀਦੇਵੀ ਤੋਂ ਇਸ ਸਰਜਰੀ ਦੇ ਬਾਰੇ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਅਜਿਹੀ ਕੋਈ ਸਰਜਰੀ ਨਹੀਂ ਕਰਵਾਈ ਹੈ। ਸ਼੍ਰੀਦੇਵੀ ਦਾ ਕਹਿਣਾ ਹੈ ਕਿ ਮੈਂ ਇਕ ਹੈਲਦੀ ਲਾਈਫ ਜਿਊਂਦੀ ਹੈ, ਮੈਂ ਯੋਗਾ ਕਰਦੀ ਹਾਂ ਤੇ ਇਸ ਦੇ ਨਾਲ ਇਕ ਬੈਲੇਂਸਡ ਡਾਈਟ ਵੀ ਲੈਂਦੀ ਹੈ।
ਸ਼੍ਰੀਦੇਵੀ ਭਾਵੇਂ ਹੀ ਕੁਝ ਵੀ ਕਹੇ ਪਰ ਉਨ੍ਹਾਂ ਦਾ ਚਿਹਰਾ ਕੁਝ ਹੋਰ ਹੀ ਕਹਾਣੀ ਦੱਸ ਰਿਹਾ ਹੈ। ਅਨੁਰਾਗ ਬਾਸੂ ਦੀ ਇਸ ਪੂਜਾ ‘ਚ ਸ਼੍ਰੀਦੇਵੀ ਤੇ ਬੋਨੀ ਕਪੂਰ ਤੋਂ ਇਲਾਵਾ ਅਦਾਕਾਰਾ ਕੰਗਨਾ ਰਣੌਤ ਵੀ ਨਜ਼ਰ ਆਈ। ਸ਼੍ਰੀਦੇਵੀ ਅੱਜਕਲ ਬੇਟੀ ਜਾਹਨਵੀ ਦੀ ਫਿਲਮ ‘ਧੜਕ’ ਦੀ ਸ਼ੂਟਿੰਗ ‘ਚ ਰੁੱਝੀ ਹੈ। ਖਬਰਾਂ ਸੀ ਕਿ ਫਿਲਮ ‘ਧੜਕ’ ‘ਚ ਸ਼੍ਰੀਦੇਵੀ ਦੇ ਅਹਿਮ ਰੋਲ ‘ਚ ਨਜ਼ਰ ਆ ਸਕਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com