ਬੱਚਨ ਨੂੰਹ ਨੇ ਕੀਤਾ ਸਾਬਿਤ, ਕੋਈ ਨਹੀਂ ਪਛਾੜ ਸਕਦਾ ਫੈਸ਼ਨ ਮਾਮਲੇ ‘ਚ

46 aish
ਨਵੀਂ ਦਿੱਲੀ(Sting Operation)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਇਸ ਸਾਲ ਦੀ ਸ਼ੁਰੂਆਤ ਸਨਮਾਨਾਂ ਨਾਲ ਹੋਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਸਨਮਾਨਿਤ ਹੋਣ ਤੋਂ ਬਾਅਦ ਹਾਲ ਹੀ ‘ਚ ਉਸ ਨੂੰ ‘ਐੱਚ ਟੀ ਮੋਸਟ ਸਟਾਈਲਿਸ਼ ਐਵਾਰਡ 2018’ ਦੇ ਹੇਠਾਂ ਰੀਡਰਜ਼ ਚੁਆਈਸ ਸਟਾਈਲ ਆਈਕਨ ਐਂਡ ਟਾਈਮਲੈੱਸ ਡੀਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਐਸ਼ਵਰਿਆ ਆਪਣੇ ਐਥਨਿਕ ਆਊਟਫਿਟ ‘ਚ ਬੇਹੱਦ ਖੂਬਸੂਰਤ ਨਜ਼ਰ ਆਈ। ਉਸ ਦੇ ਇਸ ਅੰਦਾਜ਼ ਨੂੰ ਦੇਖ ਕੇ ਫੋਟੋਗ੍ਰਾਫਰਜ਼ ਸਿਰਫ ਉਸ ਦੀਆਂ ਤਸਵੀਰਾਂ ਹੀ ਖਿੱਚਣ ਲੱਗੇ। ਐਸ਼ਵਰਿਆ ਰਾਏ ਬੱਚਨ ਫੇਮਸ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਡਿਜ਼ਾਈਨ ਦੀ ਡਰੈੱਸ ‘ਚ ਨਜ਼ਰ ਆਈ। ਬਲਿਊ ਡਰੈੱਸ ‘ਚ ਐਸ਼ਵਰਿਆ ਰਾਏ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਇਸ ਈਵੈਂਟ ‘ਚ ਹੋਰ ਬਾਲੀਵੁੱਡ ਸਿਤਾਰਿਆਂ ਦਾ ਵੀ ਸਨਮਾਨ ਕੀਤਾ ਗਿਆ।
ਹਾਲ ਹੀ ‘ਚ ਐਸ਼ਵਰਿਆ ਨੂੰ ਰਾਸ਼ਟਰਪਤੀ ਭਵਨ ‘ਚ ਆਯੋਜਿਤ ਫਰਸਟ ਲੇਡੀਜ਼ ਇਵੈਂਟ ‘ਚ ਸਨਮਾਨਿਤ ਕੀਤਾ ਗਿਆ। ਉਸ ਤੋਂ ਇਲਾਵਾ ਅਲੱਗ-ਅਲੱਗ ਖੇਤਰਾਂ ‘ਚ ਕੰਮ ਕਰਨ ਵਾਲੀ 111 ਮਹਿਲਾਵਾਂ ਦਾ ਵੀ ਸਨਮਾਨ ਹੋਇਆ।
ਇਹ ਸਨਮਾਨ ਉਸ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤਾ। ਇਸ ਦੌਰਾਨ ਮਹਿਲਾ ਅਤੇ ਬਾਲ ਦਿਵਸ ਵਿਕਾਸ ਮੰਤਰੀ ਮੇਨਕਾ ਗਾਂਧੀ ਦੁਆਰਾ ਆਯੋਜਿਤ ਲੰਚ ਪਾਰਟੀ ‘ਚ ਵੀ ਐਸ਼ਵਰਿਆ ਰਾਏ ਬੱਚਨ ਨੇ ਸ਼ਿਰਕਤ ਕੀਤੀ। ਫੈਸ਼ਨ ਦੇ ਮਾਮਲੇ ‘ਚ ਐਸ਼ਵਰਿਆ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੈ।
ਇਹ ਗੱਲ ਬੱਚਨ ਪਰਿਵਾਰ ਦੀ ਨੂੰਹ ਨੇ ਇਕ ਵਾਰ ਫਿਰ ਤੋਂ ਸਾਬਿਤ ਕਰ ਦਿੱਤੀ ਹੈ। ਹਾਲ ਹੀ ‘ਚ ਐਸ਼ਵਰਿਆ ਦਿੱਲੀ ਦੇ ਇਕ ਇਵੈਂਟ ‘ਚ ਪਹੁੰਚੀ, ਜਿੱਥੇ ਉਸ ਨੂੰ ਕਿਸੇ ਨੇ ਵੀ ਦੇਖਿਆ ਬਸ ਉਹ ਦੇਖਦਾ ਹੀ ਰਹਿ ਗਿਆ। ਮੌਕਾ ਦਿੱਲੀ ‘ਚ ਆਯੋਜਿਤ ‘ ਫਰਸਟ ਲੇਡੀਜ਼’ ਐਵਾਰਡ ਫੰਕਸ਼ਨ ਦਾ ਸੀ।
ਇਸ ਖਾਸ ਮੌਕੇ ‘ਤੇ ਐਸ਼ਵਰਿਆ ਰਿਵਾਇਤੀ ਸਾੜ੍ਹੀ ‘ਚ ਨਜ਼ਰ ਆਈ। ਐਸ਼ਵਰਿਆ ਦੀ ਇਹ ਸਾੜ੍ਹੀ ਫੇਮਸ ਡਿਜ਼ਾਈਨਰ ਸਬਿਆਸਾਚੀ ਵਲੋਂ ਡਿਜ਼ਾਈਨ ਕੀਤੀ ਗਈ ਸੀ, ਜਿਸ ‘ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।

About Sting Operation

Leave a Reply

Your email address will not be published. Required fields are marked *

*

themekiller.com