ਮਲਾਈ ਵਾਲਾ ਦੁੱਧ ਪੀਣਾ ਦਾ ਇਹ ਫਾਇਦਾ ਸ਼ਾਇਦ ਨਹੀਂ ਜਾਣਦੇ ਹੋਵੋਗੇ ਤੁਸੀਂ..

2 milk
ਆਸਟ੍ਰੇਲੀਆ(Sting Operation)- ਤੁਸੀਂ ਹਮੇਸ਼ਾ ਸੁਣਿਆ ਹੋਵੇਗਾ ਕਿ ਮਲਾਈ ਵਾਲ ਦੁੱਧ ਪੀਣ ਨਾਲ ਮੋਟਾਪਾ ਆਉਂਦਾ ਹੈ। ਕਈ ਲੋਕ ਕਹਿੰਦੇ ਹਨ ਕਿ ਸ਼ੂਗਰ ਵਧਾਉਣ ਵਿੱਚ ਮਲਾਈ ਵਾਲਾ ਦੁੱਧ ਵੀ ਕਾਰਨ ਬਣਦਾ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ। ਇਸ ਗੱਲ ਨੂੰ ਗਲਤ ਸਾਬਤ ਕਰਦਿਆਂ ਆਸਟ੍ਰੇਲੀਆ ਦੇ ਰਸਾਲੇ ‘ਚ ਦੱਸਿਆ ਗਿਆ ਹੈ ਕਿ ਮਲਾਈ ਉਤਾਰ ਕੇ ਦੁੱਧ ਪੀਣ ਨਾਲੋਂ ਕਈ ਗੁਣਾ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਮਲਾਈ ਵਾਲਾ ਦੁੱਧ ਪੀਓ। ਇਸ ਨਾਲ ਸ਼ੂਗਰ ਵਧਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ।
ਵਿਗਿਆਨੀਆਂ ਨੇ 30 ਤੋਂ 75 ਸਾਲ ਦੇ 3333 ਲੋਕਾਂ ‘ਤੇ 15 ਸਾਲ ਦੀ ਖੋਜ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਦੱਸਿਆ ਹੈ ਕਿ ਜਿਹੜੇ ਲੋਕਾਂ ਨੇ 3 ਵੱਖਰੇ-ਵੱਖਰੇ ਉਤਪਾਦਾਂ ਵਿੱਚ ਮਲਾਈ ਵਾਲੇ ਪਦਾਰਥ ਖਾਦੇ, ਉਨ੍ਹਾਂ ਵਿੱਚ ਸ਼ੂਗਰ ਹੋਣ ਦਾ ਖਤਰਾ 46 ਫੀਸਦੀ ਘੱਟ ਸੀ। ਇਸ ਲਈ ਮਲਾਈ ਵਾਲਾ ਦੁੱਧ ਸਰੀਰ ਲਈ ਵਧੇਰੇ ਲਾਭਦਾਇਕ ਹੈ। ਇਸ ਦੇ ਉਲਟ ਬਿਨਾਂ ਮਲਾਈ ਦਾ ਦੁੱਧ ਸ਼ੂਗਰ ਪੈਦਾ ਕਰਨ ਦਾ ਕਾਰਨ ਬਣਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com