ਲੰਡਨ ਦੇ ਇੰਡੀਆ ਹਾਊਸ ਦੇ ਬਾਹਰ ਭਾਰਤੀ ਅਤੇ ਪਾਕਿਸਤਾਨੀ ਆਹਮੋ-ਸਾਹਮਣੇ

18 Protesters
ਲੰਡਨ (Sting Operation)- ਇੱਥੋਂ ਦੇ ਇੰਡੀਆ ਹਾਊਸ ਦੇ ਬਾਹਰ ਸ਼ੁੱਕਰਵਾਰ ਨੂੰ ਭਾਰਤ ਸਮਰਥਕਾਂ ਅਤੇ ਭਾਰਤ ਵਿਰੋਧੀ ਪ੍ਰਦਰਸ਼ਨਕਾਰੀਆਂ ਵਿੱਚ ਟਕਰਾਅ ਦੇ ਹਾਲਾਤ ਪੈਦਾ ਹੋ ਗਏ। ਪਾਕਿਸਤਾਨੀ ਮੂਲ ਦੇ ਲਾਰਡ ਨਜ਼ੀਰ ਅਹਿਮਦ ਭਾਰਤ ਵਿਰੋਧੀ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਲੰਡਨ ਵਿੱਚ ਤੈਨਾਤ ਭਾਰਤੀ ਹਾਈ ਕਮਿਸ਼ਨ ਨੇ ਇਸ ਪ੍ਰਦਰਸ਼ਨ ਨੂੰ ‘ਇੱਕ ਬਦਨਾਮ ਨੇਤਾ’ ਦੀ ਬੇਸਬਰ ਕੋਸ਼ਿਸ਼ ਕਰਾਰ ਦਿੱਤਾ। ਅਹਿਮਦ ਨੂੰ ਯਹੂਦੀ ਵਿਰੋਧੀ ਵਿਵਾਦ ਤੋਂ ਬਾਅਦ 2013 ਵਿੱਚ ਲੇਬਰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਸੀ।
ਅਹਿਮਦ ਦੇ ਪ੍ਰਦਰਸ਼ਨ ਨੂੰ ਗ਼ਲਤ ਦੱਸਦੇ ਹੋਏ ਲੰਡਨ ਵਿੱਚ ਭਾਰਤੀਆਂ ਦੇ ਇੱਕ ਸਮੂਹ ਨੇ ‘ਚਲੋ ਇੰਡੀਆ ਹਾਊਸ’ ਮਾਰਚ ਸ਼ੁਰੂ ਕੀਤਾ। ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੇ ਬਾਹਰ ਦੋਹਾਂ ਪੱਖਾਂ ਦੇ ਦਰਜਨਾਂ ਲੋਕਾਂ ਨੇ ਇੱਕ-ਦੂਜੇ ‘ਤੇ ਭੜਾਸ ਕੱਢੀ ਅਤੇ ਉੱਥੇ ਮੌਜੂਦ ਸਕਾਟਲੈਂਡ ਯਾਰਡ ਦੇ ਜਵਾਨ ਖੜੇ-ਖੜੇ ਸਭ ਵੇਖਦੇ ਰਹੇ ਪਰ ਉਨ੍ਹਾਂ ਕੋਈ ਐਕਸ਼ਨ ਨਾ ਲਿਆ।

About Sting Operation

Leave a Reply

Your email address will not be published. Required fields are marked *

*

themekiller.com