ਸਿਰਫ਼ 9 ਮਿੰਟ ‘ਚ 50 ਹਜ਼ਾਰ ਸਮਾਰਟਫ਼ੋਨ ਵਿਕੇ

8 honor
ਨਵੀਂ ਦਿੱਲੀ(Sting Operation)- ਹੁਆਵੇ ਦੀ ਕੰਪਨੀ ਔਨਰ ਨੇ ਆਪਣੇ ਨਵੇਂ ਸਮਾਰਟਫੋਨ ਔਨਰ-9 ਲਾਈਟ ਨੂੰ ਪਿਛਲੇ ਹਫ਼ਤੇ ਭਾਰਤ ਵਿੱਚ ਲਾਂਚ ਕੀਤਾ ਸੀ। ਇੰਡ੍ਰਾਇਡ 8.0 ਓਰੀਓ ‘ਤੇ ਚੱਲਣ ਵਾਲੇ ਇਸ ਸਮਾਰਟਫ਼ੋਨ ਵਿੱਚ 18:9 ਰੇਸ਼ੋ ਦਾ ਡਿਸਪਲੇ ਹੈ। ਇਸ ਬਜਟ ਸਮਾਰਟਫ਼ੋਨ ਨੇ ਵੱਡਾ ਰਿਕਾਰਡ ਬਣਾ ਲਿਆ ਹੈ। ਸਿਰਫ਼ 9 ਮਿੰਟ ਵਿੱਚ ਔਨਰ 9 ਲਾਈਟ ਦੇ 50 ਹਜ਼ਾਰ ਫ਼ੋਨ ਆਊਟ ਆਫ਼ ਸਟਾਕ ਹੋ ਗਏ।
ਪਹਿਲੀ ਫਲੈਸ਼ ਸੇਲ ਵਿੱਚ ਇਹ ਸਮਾਰਟਫ਼ੋਨ ਸਿਰਫ਼ 6 ਮਿੰਟ ਵਿੱਚ ਵਿਕ ਗਏ। ਦੂਜੀ ਸੇਲ ਵਿੱਚ ਇਹ ਸਿਰਫ਼ ਤਿੰਨ ਮਿੰਟ ਵਿੱਚ ਹੀ ਖ਼ਤਮ ਹੋ ਗਏ। ਚਾਈਨੀਜ਼ ਕੰਪਨੀ ਹੁਆਵੇ ਦਾ ਦਾਅਵਾ ਹੈ ਕਿ ਹਰ ਸੈਕੰਡ ਵਿੱਚ 9 ਫ਼ੋਨ ਵਿਕੇ। ਜੇਕਰ ਇਨ੍ਹਾਂ ਅੰਕੜਿਆਂ ਦੀ ਮੰਨੀ ਜਾਵੇ ਤਾਂ ਇਨ੍ਹਾਂ ਦੋਹਾਂ ਫਲੈਸ਼ ਸੇਲ ਨੂੰ ਜੋੜ ਕੇ 9 ਮਿੰਟ ਵਿੱਚ 50 ਹਜ਼ਾਰ ਫ਼ੋਨ ਵਿਕੇ।
ਇਸ ਸਮਾਰਟਫ਼ੋਨ ਵਿੱਚ 3 ਜੀਬੀ ਰੈਮ ਤੇ 32 ਜੀਬੀ ਦੀ ਸਟੋਰੇਜ਼ ਹੈ। ਇਸ ਦੀ ਕੀਮਤ 10,999 ਰੁਪਏ ਹੈ। ਇਸ ਦੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵਾਲੇ ਫ਼ੋਨ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਇਸ ਫ਼ੋਨ ਵਿੱਚ 5.6 ਇੰਚ ਦੀ ਸਕਰੀਨ ਹੈ ਜੋ 2160×1080 ਪਿਕਸਲ ਦੀ ਹੈ। ਇਸ ਵਿੱਚ ਪ੍ਰੋਸੈਸਰ 659 ਦਿੱਤਾ ਗਿਆ ਹੈ। ਇਸ ਦੇ ਨਾਲ ਹੀ 3 ਜੀਬੀ ਤੇ 4 ਜੀਬੀ ਰੈਮ ਵਿੱਚ ਮੌਜੂਦ ਹੈ।
ਇਹ ਫ਼ੋਨ 4 ਕੈਮਰਿਆਂ ਦੇ ਨਾਲ ਆਉਂਦਾ ਹੈ। ਇਸ ਵਿੱਚ ਰਿਅਰ ਤੇ ਫ਼ਰੰਟ ਡੁਅਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਦੋ ਕੈਮਰੇ 13 ਮੈਗਾਪਿਕਸਲ ਤੇ ਸੈਕੰਡਰੀ ਕੈਮਰਾ ਲੈਂਸ 2 ਮੈਗਾਪਿਕਸਲ ਦਾ ਹੈ। ਫ਼ੋਨ ਵਿੱਚ 3000 ਐਮਏਐਚ ਦੀ ਬੈਟਰੀ ਹੈ।

About Sting Operation

Leave a Reply

Your email address will not be published. Required fields are marked *

*

themekiller.com