ਐਸ਼ਵਰਿਆ ਦੀ ਸੋਂਕਨ ਬਣੀ ਮਸ਼ਹੂਰ ਐਕਟਰ ਦੀ ਭੈਣ, ਅਭਿਸ਼ੇਕ ਨੂੰ ਭੇਜਦੀ ਹੈ ਮਹਿੰਗੇ ਤੋਹਫੇ

55 abhishek

ਮੁੰਬਈ(Sting Operation)- ਸੈਲੀਬ੍ਰਿਟੀ ਚੈਰਿਟੀ ਫੁਟਬਾਲ ਮੈਚ ਦੌਰਾਨਐਕਟਰ ਅਭਿਸ਼ੇਕ ਬੱਚਨ ਤੇ ਰਣਬੀਰ ਕਪੂਰ ‘ਚ ਦੋਸਤੀ ਬਹੁਤ ਚੰਗੀ ਹੋ ਗਈ ਹੈ। ਇੰਨੀ ਦਿਨੀਂ ਸਿਤਾਰਿਆਂ ਦੀ ਦੋਸਤੀ ਨੂੰ ਤਾਂ ਸਾਰੇ ਜਾਣਦੇ ਹੀ ਹੋਣਗੇ ਪਰ ਇਹ ਗੱਲ ਬਹੁਤ ਘੱਟ ਲੋਕ ਹੀ ਜਾਣਦੇ ਹਨ ਕਿ ਰਣਬੀਰ ਦੀ ਭੈਣ ਰਿਧੀਮਾ ਨਾਲ ਵੀ ਯੂਨੀਅਰ ਬੱਚਨ ਦੀ ਬਹੁਚ ਚੰਗੀ ਬੌਂਡਿੰਗ ਹੈ। ਇਸ ਬੌਂਡਿੰਗ ਕਾਰਨ ਰਿਧੀਮਾ ਨੇ ਅਭਿਸ਼ੇਕ ਲਈ ਇਕ ਬ੍ਰੇਸਲੈਟ ਬਣਾਇਆ ਤੇ ਉਸ ਨੂੰ ਗਿਫਟ ਕੀਤਾ।
ਸੂਤਰਾਂ ਮੁਤਾਬਕ, ਰਣਬੀਰ ਕਪੂਰ ਤੇ ਅਭਿਸ਼ੇਕ ਬੱਚਨ ਕਾਫੀ ਚੰਗੇ ਦੋਸਤ ਹਨ। ਪਿਛਲੇ ਦਿਨੀਂ ਅਭਿਸ਼ੇਕ ਨੇ ਖੁਲਾਸਾ ਕੀਤਾ ਸੀ ਕਿ ਰਣਬੀਰ ਬੁਰੀ ਨਜ਼ਰ ਤੋਂ ਬਚਣ ਵਾਲੇ ਬ੍ਰੇਸਲੈਟ ਪਾਉਂਦੇ ਹਨ, ਜੋ ਉਸ ਨੂੰ ਪਸੰਦ ਹੈ। ਇਹ ਬ੍ਰੇਸਲੈਟ ਵੀ ਰਿਧੀਮਾ ਨੇ ਤਿਆਰ ਕੀਤਾ ਸੀ। ਜਦੋਂ ਇਸ ਗੱਲ ਦੀ ਜਾਣਕਾਰੀ ਰਿਧੀਮਾ ਨੂੰ ਹੋਈ ਤਾਂ ਉਸ ਨੇ ਅਭਿਸ਼ੈਕ ਲਈ ਵੀ ਉਸੇ ਤਰ੍ਹਾਂ ਦਾ ਇਕ ਬ੍ਰੇਸਲੈਟ ਡਿਜ਼ਾਈਨ ਕਰ ਦਿੱਤਾ। ਹੁਣ ਉਸ ਨੇ ਅਭਿਸ਼ੇਕ ਲਈ ਕਿਉਂ ਮਿਹਨਤ ਕੀਤੀ ਇਸ ਬਾਰੇ ਤਾਂ ਕੋਈ ਵੀ ਨਹੀਂ ਜਾਣਦਾ।
ਦੱਸਣਯੋਗ ਹੈ ਕਿ ਰਣਬੀਰ ਦੀ ਭੈਣ ਰਿਧੀਮਾ ਬ੍ਰੇਸਲੈਟ ਡਿਜ਼ਾਈਨ ਕਰਦੀ ਹੈ। ਯੂਨੀਅਰ ਬੱਚਨ ਦਾ ਬ੍ਰੇਸਲੈਟ ਵੀ ਰਿਧੀਮਾ ਨੇ ਡਿਜ਼ਾਈਨ ਕੀਤਾ ਹੈ, ਜੋ ਸੋਨੇ ਤੇ ਚੰਦੀ ਦੇ ਤਾਰਿਆਂ ਨਾਲ ਬਣਾਇਆ ਗਿਆ ਹੈ। ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਰਿਧੀਮਾ ਨੇ ਦੱਸਿਆ, ”ਅਭਿਸ਼ੇਕ ਬਹੁਤ ਦਿਆਲੂ ਤੇ ਨਰਮ ਇਨਸਾਨ ਹੈ। ਉਮੀਦ ਕਰਦੀ ਹਾਂ ਕਿ ਉਸ ਨੂੰ ਬ੍ਰੇਸਲੇਟ ਪਸੰਦ ਆਇਆ ਹੋਵੇਗਾ।”

About Sting Operation

Leave a Reply

Your email address will not be published. Required fields are marked *

*

themekiller.com