ਕਾਸਗੰਜ ਹਿੰਸਾ ਪਿੱਛੇ ਰਚੀ ਗਈ ਸੀ ਸਾਜਿਸ਼..?

24 Kasganj
ਨਵੀਂ ਦਿੱਲੀ(Sting Operation)- ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਹਿੰਸਾ ਤੇ ਅੱਗਜ਼ਨੀ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਲੋਕਾਂ ਨੇ ਇਸ ਦੀ ਸਾਜਿਸ਼ ਰਚੇ ਜਾਣ ਦਾ ਖੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਪੁੱਛਗਿੱਛ ਵਿੱਚ ਇਹ ਪਤਾ ਲੱਗਾ ਹੈ ਕਿ ਸਾਜਿਸ਼ ਤਹਿਤ ਮਾਹੌਲ ਗਰਮ ਰੱਖਣ ਲਈ ਅੱਗਜ਼ਨੀ ਦੀਆਂ ਨਿੱਕੀਆਂ-ਮੋਟੀਆਂ ਘਟਨਾਵਾਂ ਜਾਰੀ ਰੱਖੀਆਂ ਗਈਆਂ ਸਨ। ਗ੍ਰਿਫਤਾਰ ਕੀਤੇ ਲੋਕਾਂ ਨੇ ਦਾਅਵਾ ਕੀਤਾ ਕਿ ਚੰਦਨ ਦੀ ਹੱਤਿਆ ਦਾ ਬਦਲਾ ਲੈਣ ਦਾ ਵੀ ਪਲਾਨ ਕੀਤਾ ਗਿਆ ਸੀ।
ਹਿੰਸਾ ਵਿੱਚ ਮਾਰੇ ਗਏ ਨੌਜਵਾਨ ਚੰਦਨ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੰਦਨ ਦੀ ਹੱਤਿਆ ਵਿੱਚ ਪੁਲਿਸ ਨੇ 20 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਲਾਕੇ ਵਿੱਚ ਹਾਲੇ ਤਕ ਸ਼ਾਂਤੀ ਵਾਪਸ ਨਹੀਂ ਪਰਤੀ। ਬੀਤੀ ਰਾਤ ਵੀ ਤਿੰਨ ਵੱਖ-ਵੱਖ ਥਾਵਾਂ ‘ਤੇ ਅੱਗ ਲਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਗਣਤੰਤਰ ਦਿਵਸ ਮੌਕੇ ਕਾਸਗੰਜ ਦੇ ਬੱਡੂਨਗਰ ਵਿੱਚ ਕੱਢੀ ਗਈ ਮੋਟਰਸਾਈਕਲ ਰੈਲੀ ਦੌਰਾਨ ਦੋ ਗੁੱਟਾਂ ਦੀ ਆਪਸ ਵਿੱਚ ਝੜਪ ਹੋ ਗਈ। ਇਸ ਖੂਨੀ ਝੜਪ ਵਿੱਚ ਪੱਥਰਬਾਜ਼ੀ ਤੇ ਗੋਲ਼ੀਬਾਰੀ ਵੀ ਹੋਈ ਸੀ। ਇਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਹੋ ਜ਼ਖ਼ਮੀ ਹੋ ਗਿਆ ਸੀ। ਹੁੱਲੜਬਾਜ਼ਾਂ ਨੇ ਤਿੰਨ ਦੁਕਾਨਾਂ, ਦੋ ਪ੍ਰਾਈਵੇਟ ਬੱਸਾਂ ਤੇ ਇੱਕ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਅੱਗ ਲਾਏ ਜਾਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

About Sting Operation

Leave a Reply

Your email address will not be published. Required fields are marked *

*

themekiller.com